ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਤਕ ਜਿੱਥੇ ਆਲੂ ਦੀ ਫਸਲ ਚੰਗੀ ਸੀ ਪਰ ਬਾਜ਼ਾਰ 'ਚ ਦਾਮ ਸਹੀਂ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਕਾਫੀ ਘਾਟਾ ਹੋਇਆ, ਪਰ ਇਸ ਸਾਲ ਫਸਲ ਵੀ ਬੰਪਰ ਹੋਈ ਤੇ ਕੀਮਤਾਂ ਵੀ ਚੰਗੀਆਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਬਾਜ਼ਾਰ 'ਚ ਆਲੂ 12-14 ਰੁਪਏ ਕਿਲੋ ਵਿਕ ਰਿਹਾ ਹੈ।
ਇਸ ਦੇ ਨਾਲ ਹੀ ਆਲੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕੀਮਤ ਮਿਲਦੀ ਰਹੀ ਤਾਂ ਇਲਾਕੇ ਦੇ ਹੋਰ ਕਿਸਾਨ ਵੀ ਇਸ ਵੱਲ ਪ੍ਰੇਰਿਤ ਹੋਣਗੇ। ਇਸ ਨਾਲ ਕਿਸਾਨ ਹੋਰ ਫਸਲਾਂ ਵੱਲ ਵੀ ਖੇਤੀ ਲਈ ਧਿਆਨ ਦੇ ਸਕਣਗੇ।