ਬਠਿੰਡਾ: ਬਠਿੰਡਾ ਵਿੱਚ ਪਿਛਲੇ ਦੋਨਾਂ ਤੋਂ ਹੋ ਰਹੀ ਹਲਕੀ ਬਾਰਸ਼ ਨਾਲ ਮੌਸਮ ਖਿਲਦਾ ਹੋਇਆ ਦਿਖਾਈ ਦੇ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਚਿਹਰੇ 'ਤੇ ਵੀ ਆਈ ਖੁਸ਼ੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਾਰਸ਼ ਫਸਲ ਲਈ ਵੀ ਫਾਇਦੇਮੰਦ ਹੈ।


ਪਿਛਲੇ ਦੋ ਦਿਨਾਂ ਤੋਂ ਹਲਕੀ ਬਾਰਸ਼ ਪੈਣ ਨਾਲ ਜਿੱਥੇ ਸੁੱਕੀ ਠੰਢ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਬਿਮਾਰੀਆਂ ਤੋਂ ਵੀ ਕੁਝ ਰਾਹਤ ਮਿਲੇਗੀ। ਇਸ ਦੇ ਚੱਲਦੇ ਸ਼ਹਿਰ ਵਾਸੀਆਂ ਦਾ ਕਹਿਣਾ ਸੀ ਕਿ ਇਸ ਬਾਰਸ਼ ਦੇ ਕਾਫੀ ਫਾਇਦੇ ਹਨ ਤੇ ਨੁਕਸਾਨ ਘੱਟ। ਸੁੱਕੀ ਠੰਢ ਕਰਕੇ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਸੀ।

ਬਾਰਸ਼ ਦੇ ਚੱਲਦੇ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਬਾਰਸ਼ ਸਾਡੇ ਲਈ ਬਹੁਤ ਫਾਇਦੇਮੰਦ ਹੈ ਕਿਉਂਕਿ ਕਣਕ ਦੀ ਫ਼ਸਲ ਤੇ ਹੋਰ ਕਈ ਤਰ੍ਹਾਂ ਦੀ ਫਸਲਾਂ ਲਈ ਬਾਰਸ਼ ਜ਼ਰੂਰੀ ਸੀ ਕਿਉਂਕਿ ਉਨ੍ਹਾਂ 'ਤੇ ਕੀੜੇ ਜਾਂ ਹੋਰ ਕਈ ਤਰ੍ਹਾਂ ਦੀ ਬੀਮਾਰੀਆਂ ਲੱਗ ਜਾਂਦੀਆਂ ਸੀ। ਬਾਰਸ਼ ਨਾਲ ਕੀੜੇ-ਮਕੌੜੇ ਆਦਿ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਫਸਲ ਨੂੰ ਰਾਹਤ ਮਿਲੇਗੀ। ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਖਿਲਦਾ ਹੋਇਆ ਦਿਖਾਈ ਦੇਵੇਗਾ।