ਬਰਨਾਲਾ: ਵਿਸਾਖੀ ਤੋਂ ਬਾਅਦ ਹੁਣ ਕੁੱਝ ਕੁ ਕਿਸਾਨਾਂ ਵਲੋਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ। ਪਰ ਪਹਿਲਾਂ ਤੋਂ ਹੀ ਮੁਸ਼ਕਿਲਾਂ ਨਾਲ ਜੂਝ ਰਹੇ ਕਿਸਾਨ ਨੂੰ ਲੌਕਡਾਊਨ ਹੋਣ ਕਾਰਨ ਹੋਰ ਵੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੂੰ ਵਾਢੀ ਲਈ ਲੇਬਰ ਤੇ ਕੰਬਾਈਨ ਨਹੀਂ ਮਿਲ ਰਹੀ, ਜਿਸ ਕਾਰਨ ਕਣਕ ਦੀ ਕਟਾਈ ਮਹਿੰਗੀ ਹੋ ਗਈ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਦੇ ਚਲਦਿਆਂ ਪਹਿਲਾਂ ਦੀ ਵਾਢੀ ਦੀ ਤਰੀਕ ਵਧਾ ਦਿੱਤੀ ਗਈ ਤੇ ਇਸ ਦਰਮਿਆਨ ਹੱਥਾਂ ਨਾਲ ਕਣਕ ਦੀ ਵਾਢੀ ਕਰਨਾ ਬਸ ਤੋਂ ਬਾਹਰ ਹੈ। ਹੱਥਾਂ ਨਾਲ ਵਾਢੀ ਕਰਨ ਵਾਲੀ ਲੇਬਰ ਦੁਗਣੀ ਮਹਿੰਗੀ ਪੈ ਰਹੀ ਹੈ ਤੇ ਮਸ਼ੀਨਾਂ ਨਾਲ ਵਾਢੀ ਵੀ 10 ਫੀਸਦ ਵੱਧ ਚੁਕੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਮੁਸ਼ਕਿਲਾਂ ‘ਚ ਵੀ ਸਰਕਾਰ ਵਲੋਂ ਜੋ ਨਿਰਦੇਸ਼ ਦਿੱਤੇ ਜਾਣਗੇ, ਉਹ ਉਨ੍ਹਾਂ ਦਾ ਪਾਲ ਕਰਨਗੇ।
ਉੱਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਮੰਡੀਆਂ ‘ਚ ਕਣਕ ਲੈ ਕੇ ਆਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮੰਡੀਆਂ ‘ਚ ਆਉਣ ਵਾਲੇ ਕਿਸਾਨਾਂ ਤੇ ਲੇਬਰ ਲਈ ਸੇਨੀਟਾਈਜ਼ਰ, ਮਾਸਕ, ਦਸਤਾਨਿਆਂ ਆਦਿ ਦਾ ਪ੍ਰਬੰਧ ਕੀਤਾ ਹੈ ਤੇ ਕਣਕ ਦੀ ਅਦਾਇਗੀ ਕਿਸਾਨਾਂ ਨੂੰ 48 ਘੰਟਿਆਂ ‘ਚ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
Election Results 2024
(Source: ECI/ABP News/ABP Majha)
ਧੀਮੀ ਰਫਤਾਰ ਨਾਲ ਸ਼ੁਰੂ ਹੋਈ ਕਣਕ ਦੀ ਵਾਢੀ, ਪਰ ਕਿਸਾਨਾਂ ਲਈ ਖੜ੍ਹੀਆਂ ਹੋਈਆਂ ਮੁਸ਼ਕਿਲਾਂ
ਏਬੀਪੀ ਸਾਂਝਾ
Updated at:
14 Apr 2020 09:53 AM (IST)
ਵਿਸਾਖੀ ਤੋਂ ਬਾਅਦ ਹੁਣ ਕੁੱਝ ਕੁ ਕਿਸਾਨਾਂ ਵਲੋਂ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ। ਪਰ ਪਹਿਲਾਂ ਤੋਂ ਹੀ ਮੁਸ਼ਕਿਲਾਂ ਨਾਲ ਜੂਝ ਰਹੇ ਕਿਸਾਨ ਨੂੰ ਲੌਕਡਾਊਨ ਹੋਣ ਕਾਰਨ ਹੋਰ ਵੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
- - - - - - - - - Advertisement - - - - - - - - -