ਭੋਪਾਲ: ਕੋਰੋਨਾ ਕਾਲ ਵਿੱਚ ਹਰ ਪਾਸਿਓਂ ਕਿਸਾਨ ਫਿਕਰਾਂ ‘ਚ ਹੈ, ਪੰਜ ਮਹੀਨੇ ਪਹਿਲਾਂ ਥੋਕ ਵਿੱਚ 100 ਰੁਪਏ ਪ੍ਰਤੀ ਕਿਲੋ ਵਿਕਿਆ ਪਿਆਜ਼ 2 ਰੁਪਏ ਤੋਂ ਲੈ ਕੇ 6 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਕੀਮਤਾਂ ਇੰਨੀਆਂ ਘੱਟ ਗਈਆਂ ਹਨ ਕਿ ਕਿਸਾਨੀ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ, ਜਗਦੀਸ਼ ਪਾਟੀਦਾਰ ਕਿਸਾਨ ਨੇ 10 ਵਿੱਘੇ ਵਿੱਚ ਪਿਆਜ਼ ਦੀ ਬਿਜਾਈ ਕੀਤੀ, ਜਿਸ ਵਿੱਚ 2 ਲੱਖ ਲਾਗਤ ਆਈ ਸੀ, ਪਹਿਲਾਂ ਗੜੇ ਪੈਣ ਨਾਲ ਫਸਲ ਖਰਾਬ ਹੋ ਗਈ ਸੀ ਜਿਸ ਤੋਂ ਬਾਅਦ ਲੌਕਡਾਊਨ ‘ਚ ਕੀਮਤਾਂ ਬੇਹੱਦ ਘੱਟ ਗਈਆਂ ਹਨ।


ਪਿਆਜ਼ ਦਾ ਹਿਸਾਬ ਕੁਝ ਇਸ ਤਰ੍ਹਾਂ ਹੈ, ਇੱਕ ਵਿੱਘੇ ਵਿੱਚ ਪਿਆਜ਼


ਲਗਾਉਣ, ਖਾਦ, ਡੀਏਪੀ, ਕੀਟਨਾਸ਼ਕਾਂ, ਦਿਹਾੜੀ, ਮੰਡੀ, ਜਿਹੇ ਸਾਰੇ ਖਰਚੇ ਜੋੜ ਕੇ ਲਗਪਗ 51,000 ਰੁਪਏ ਲੱਗਦੇ ਹਨ। ਇੱਕ ਬਿਘੇ ਵਿੱਚ ਲਗਪਗ 150 ਥੈਲੇ ਪਿਆਜ਼ ਪੈਦਾ ਹੋ ਜਾਂਦਾ ਹੈ, ਜੇ ਕੀਮਤ 5 ਰੁਪਏ ਮੰਨਿਏ ਤਾਂ ਇਕ ਬੀਘਾ ਵਿਚ ਤਕਰੀਬਨ 45,000 ਮਿਲਦਾ ਹੈ, ਮਤਲਬ ਸਿੱਧਾ 6000 ਦਾ ਨੁਕਸਾਨ।


ਕੋਰੋਨਾ ਦੀ ਦਹਿਸ਼ਤ 'ਚ ਝੋਨੇ ਦਾ ਸੀਜ਼ਨ! ਪੁਲਿਸ ਨੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਵੰਡੀਆਂ ਸੈਨੇਟਾਈਜ਼ ਕਿੱਟਾਂ


ਕਿਸਾਨ ਚਾਹੁੰਦੇ ਹਨ ਕਿ ਸਰਕਾਰ ਸਮਰਥਨ ਮੁੱਲ 'ਤੇ ਪਿਆਜ਼ ਖਰੀਦੀ ਜਾਵੇ, ਸਰਕਾਰ ਨੂੰ ਅਪੀਲ ਕਰੇ ਕਿ ਸਮਰਥਨ ਮੁੱਲ 'ਤੇ 8-10 ਰੁਪਏ ਖ੍ਰੀਦਣ ਤਾਂ ਜੋ ਕਿਸਾਨ ਆਪਣਾ ਪਰਿਵਾਰ ਚਲਾ ਸਕੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਫਿਲਹਾਲ ਸੁਫਨੇ ਦਿਖਾ ਰਹੀ ਹੈ, ਜਦੋਂ ਕਿ ਵਿਰੋਧੀ ਧਿਰ ਤਾਅਨੇ ਮਾਰ ਰਹੇ ਹਨ। ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਕਿਹਾ ਕਿ ਉਨ੍ਹਾਂ ਨੇ ਪਿਯੂਸ਼ ਗੋਇਲ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਨਿਰਯਾਤ ਕਰਨ ਵਾਲਿਆਂ ਨਾਲ ਗੱਲਬਾਤ ਕੀਤੀ, ਹਰ ਜ਼ਿਲੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਕਿੰਨਾ ਪਿਆਜ਼ ਹੋਇਆ ਹੈ। ਸਰਕਾਰ ਦਾ ਦਾਅਵਾ ਹੈ ਕਿ ਵਿਚੋਲੇ ਨੂੰ ਖਤਮ ਕਰ ਸਿੱਧਾ ਕਿਸਾਨਾਂ ਤੋਂ 4-25 ਰੁਪਏ ਕਿੱਲੋ ਮਿਲੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ