ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 30 ਮਾਰਚ ਨੂੰ ਉਨ੍ਹਾਂ ਨੂੰ ਕੋਰੋਨਾ ਹੋਇਆ ਸੀ, ਜਿਸ ਤੋਂ ਬਾਅਦ ਉਹ ਹੋਮ ਆਈਸੋਲੇਸ਼ਨ 'ਚ ਸੀ। ਰੂਕ ਅਬਦੁੱਲਾ ਦੇ ਬੇਟੇ ਅਤੇ ਸਾਬਕਾ ਸੀਐਮ ਉਮਰ ਅਬਦੁੱਲਾ ਨੇ ਆਪਣੇ ਪਿਤਾ ਦੇ ਜਲਦੀ ਸਿਹਤਯਾਬੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ।


 


ਉਮਰ ਅਬਦੁੱਲਾ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੇਰੇ ਪਿਤਾ ਦੀ ਬਿਹਤਰ ਨਿਗਰਾਨੀ ਲਈ ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਨੂੰ ਸ੍ਰੀਨਗਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਡਾ ਪਰਿਵਾਰ ਤੁਹਾਡੇ ਸਾਰਿਆਂ ਦਾ ਉਨ੍ਹਾਂ ਦੇ ਸਮਰਥਨ ਅਤੇ ਸਹਾਇਤਾ ਲਈ ਧੰਨਵਾਦ ਕਰਦਾ ਹੈ।”



ਦੱਸ ਦੇਈਏ ਕਿ 2 ਮਾਰਚ ਨੂੰ ਫਾਰੂਕ ਅਬਦੁੱਲਾ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗ ਚੁਕੀ ਹੈ। ਪਰ ਵੈਕਸੀਨ ਲਗਵਾਉਣ ਦੇ 28 ਦਿਨਾਂ ਬਾਅਦ ਫਾਰੂਕ ਅਬਦੁੱਲਾ ਕੋਰੋਨਾ ਸੰਕਰਮਿਤ ਹੋ ਗਏ। ਪਹਿਲਾਂ, ਉਨ੍ਹਾਂ ਨੇ ਆਪਣੇ ਆਪ ਨੂੰ ਪਰਿਵਾਰਕ ਮੈਂਬਰਾਂ ਨਾਲ ਆਈਸੋਲੇਟ ਕੀਤਾ ਸੀ। ਪਰ ਅੱਜ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


 


ਦੇਸ਼ ਵਿੱਚ ਕੋਰੋਨਾ ਸੰਕਰਮਣ ਦੀ ਬੇਕਾਬੂ ਰਫਤਾਰ ਕਾਰਨ ਸਥਿਤੀ ਚਿੰਤਾਜਨਕ ਹੋ ਗਈ ਹੈ। ਹਰ ਦਿਨ ਕੋਰੋਨਾ ਕੇਸਾਂ ਦੇ ਰਿਕਾਰਡ ਤੋੜ ਰਹੇ ਹਨ। ਦੇਸ਼ ਵਿੱਚ ਛੇ ਮਹੀਨਿਆਂ (195 ਦਿਨਾਂਤੋਂ ਬਾਅਦ ਪਹਿਲੀ ਵਾਰ 89 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ। 24 ਮਾਰਚ ਤੋਂ ਲਗਾਤਾਰ 50 ਹਜ਼ਾਰ ਤੋਂ ਵੱਧ ਕੋਰੋਨਾ ਕੇਸ ਆ ਰਹੇ ਹਨ।


 


ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕਪਿਛਲੇ 24 ਘੰਟਿਆਂ ਵਿੱਚ 89129 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 714 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ। ਹਾਲਾਂਕਿ, 44202 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 19 ਸਤੰਬਰ ਨੂੰ 89 ਹਜ਼ਾਰ (92,605) ਤੋਂ ਵੱਧ ਮਾਮਲੇ ਆਏ ਸੀ। ਦੇਸ਼ ਵਿਚ ਕੋਰੋਨਾਵਾਇਰਸ ਲਈ ਹੁਣ ਤਕ ਕੁੱਲ 24 ਕਰੋੜ 70 ਲੱਖ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨਜਿਨ੍ਹਾਂ ਚੋਂ ਕੱਲ੍ਹ 11 ਲੱਖ ਸੈਂਪਲ ਟੈਸਟ ਕੀਤੇ ਗਏ ਸੀ।


 


ਅੱਜ ਦੇਸ਼ ਵਿੱਚ ਕੋਰੋਨਾ ਦੀ ਸਥਿਤੀ-


 


ਕੁਲ ਕੋਰੋਨਾ ਕੇਸ ਇੱਕ ਕਰੋੜ 23 ਲੱਖ 92 ਹਜ਼ਾਰ 260


 


ਕੁੱਲ ਡਿਸਚਾਰਜ ਇੱਕ ਕਰੋੜ 15 ਲੱਖ 69 ਹਜ਼ਾਰ 241


 


ਕੁੱਲ ਐਕਟਿਵ ਕੇਸ - 6 ਲੱਖ 58 ਹਜ਼ਾਰ 909


 


ਕੁੱਲ ਮੌਤ ਇੱਕ ਲੱਖ 64 ਹਜ਼ਾਰ 110


 


ਕੁੱਲ ਟੀਕਾਕਰਣ - 7 ਕਰੋੜ 30 ਲੱਖ 54 ਹਜ਼ਾਰ 295 ਖੁਰਾਕ ਦਿੱਤੀ ਗਈ