ਨਵੀਂ ਦਿੱਲੀ: ਕਿਸਾਨ ਅੰਦੋਲਨ ਦੀ ਸ਼ੁਰੂਆਤ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਰੇਲਵੇ ਟਰੈਕ 'ਤੇ ਬੈਠੇ ਸੀ, ਇਸ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਡੱਟੇ ਰਹਿਣ ਦਾ ਫੈਸਲਾ ਕੀਤਾ। ਇਸ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ, ਯੂਪੀ, ਬਿਹਾਰ ਸਮੇਤ ਹੋਰ ਕਈ ਸੂਬੇ ਦੇ ਕਿਸਾਨਾਂ ਦਾ ਪੂਰਾ ਸਾਥ ਮਿਲਿਆ ਤੇ ਵੱਖ-ਵੱਖ ਸੂਬਿਆਂ ਦੇ ਕਿਸਾਨ ਅਜੇ ਵੀ ਦਿੱਲੀ ਦੀਆਂ ਬਰੂਹਾਂ 'ਤੇ ਡੱਟੇ ਹਨ। ਇੱਥੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤਕ ਉਹ ਵੀ ਇੱਥੇ ਡੱਟੇ ਰਹਿਣਗੇ।

ਸ਼ੁੱਕਰਵਾਰ ਦੀ ਮੀਟਿੰਗ ਵਿੱਚ ਪਾਲਾ ਰਾਮ ਪ੍ਰਧਾਨ ਨੋਗਾਮਾ ਖਾਫ ਬੀਬੀਪੁਰ ਹਰਿਆਣਾ ਨੇ ਟਿੱਕਰੀ ਬਾਰਡਰ ‘ਤੇ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ। ਅੰਦੋਲਨ ਨੂੰ ਤੇਜ਼ ਕਰਨ ਦੀਆਂ ਤਿਆਰੀਆਂ ਦੇ ਨਾਲ ਉਨ੍ਹਾਂ ਨੇ 10 ਅਪ੍ਰੈਲ ਨੂੰ 24 ਘੰਟਿਆਂ ਲਈ ਕੇਐਮਪੀ ਨੂੰ ਬੰਦ ਰੱਖਣ ਲਈ ਦੋ ਦਿਨਾਂ ਵਿਚ ਡਿਊਟੀ ਲਾਉਣ ਦੀ ਗੱਲ ਕੀਤੀ।

ਇਸ ਦੇ ਨਾਲ ਹੀ ਦੁਪਹਿਰ ਵੇਲੇ ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਬੀਕੇਯੂ ਰਾਜੇਵਾਲ ਪੰਜਾਬ ਨੇ ਟਿੱਕਰੀ ਬਾਰਡਰ 'ਤੇ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਦੋਂ ਕੋਈ ਅੰਦੋਲਨ ਹੁੰਦਾ ਹੈ ਤਾਂ ਗੱਲ ਸੁਣਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਗਰਮੀਆਂ ਵਿੱਚ ਵੀ ਇਸ ਅੰਦੋਲਨ ਵਿੱਚ ਬੈਠੇ ਹਾਂ, ਕਿਸਾਨ ਲਗਾਤਾਰ ਸ਼ਹੀਦ ਹੋ ਰਹੇ ਹਨ। ਸਰਕਾਰ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ। ਮੋਦੀ ਜੀ ਸੰਸਦ ਵਿੱਚ ਕਿਸਾਨਾਂ ਨੂੰ ਅੰਦੋਲਨਜੀਵੀ ਦੱਸ ਰਹੇ ਸੀ। ਅਸੀਂ ਅੰਦੋਲਨਜੀਵੀ ਹਾਂ ਅਤੇ ਆਪਣੇ ਅਧਿਕਾਰ ਲਈ ਲੜਣਾ ਸਾਡਾ ਹੱਕ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਕਿਸਾਨਾਂ ਲਈ ਵਰਤੀ ਮੋਦੀ ਦੀ ਇਸ ਭਾਸ਼ਾ ਨੂੰ ਸਦੀਆਂ ਤੱਕ ਯਾਦ ਰੱਖੀਆ ਜਾਵੇਗਾ। ਮੈਂ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਭਾਜਪਾ ਮੰਤਰੀ ਵਿਧਾਇਕ ਨੂੰ ਪੂਰੇ ਦੇਸ਼ ਵਿੱਚ ਜਾਣ ਤੋਂ ਰੋਕ ਦਿੱਤਾ। ਸਾਰੇ ਦੇਸ਼ ਦੇ ਕਿਸਾਨਾਂ ਦੇ ਨਾਲ ਖੜੇ ਹਨ।

ਨਾਲ ਹੀ ਕਿਸਾਨ ਆਗੂਆਂ ਨੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਪੈਦਲ ਹੀ ਸੰਸਦ ਮੈਂਬਰ ਦਾ ਘਿਰਾਓ ਕਰਨ, ਜਿਸ ਦੀ ਤਰੀਕ ਦਾ ਅਜੇ ਫੈਸਲਾ ਨਹੀਂ ਹੋਇਆ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹੱਥਾਂ 'ਤੇ ਰੱਸੀ ਬੰਨ੍ਹ ਕੇ ਦਿੱਲੀ ਕੂਚ ਕਰਾਂਗੇ। ਅਸੀਂ ਕਿਸੇ ਨੂੰ ਕੁਝ ਨਹੀਂ ਕਹਾਂਗੇ, ਇਹ ਅੰਦੋਲਨ ਜਾਰੀ ਰਹੇਗਾ। ਅਸੀਂ ਪਿੱਛੇ ਨਹੀਂ ਹਟਾਂਗੇ।


ਇਹ ਵੀ ਪੜ੍ਹੋ: Attack on Rakesh Tikait: ਰਾਕੇਸ਼ ਟਿਕੈਤ 'ਤੇ ਹਮਲੇ ਮਾਮਲੇ 'ਚ ਏਬੀਵੀਪੀ ਨੇਤਾ ਸਮੇਤ 14 ਦੀ ਗ੍ਰਿਫ਼ਤਾਰੀਆਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904