ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸੰਕਰਮਣ ਦੀ ਬੇਕਾਬੂ ਰਫਤਾਰ ਕਾਰਨ ਸਥਿਤੀ ਚਿੰਤਾਜਨਕ ਹੋ ਗਈ ਹੈ। ਹਰ ਦਿਨ ਕੋਰੋਨਾ ਕੇਸਾਂ ਦੇ ਰਿਕਾਰਡ ਤੋੜ ਰਹੇ ਹਨ। ਦੇਸ਼ ਵਿੱਚ ਛੇ ਮਹੀਨਿਆਂ (195 ਦਿਨਾਂ) ਤੋਂ ਬਾਅਦ ਪਹਿਲੀ ਵਾਰ 89 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ। 24 ਮਾਰਚ ਤੋਂ ਲਗਾਤਾਰ 50 ਹਜ਼ਾਰ ਤੋਂ ਵੱਧ ਕੋਰੋਨਾ ਕੇਸ ਆ ਰਹੇ ਹਨ।


ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 89129 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 714 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ। ਹਾਲਾਂਕਿ, 44202 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 19 ਸਤੰਬਰ ਨੂੰ 89 ਹਜ਼ਾਰ (92,605) ਤੋਂ ਵੱਧ ਮਾਮਲੇ ਆਏ ਸੀ। ਦੇਸ਼ ਵਿਚ ਕੋਰੋਨਾਵਾਇਰਸ ਲਈ ਹੁਣ ਤਕ ਕੁੱਲ 24 ਕਰੋੜ 70 ਲੱਖ ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਚੋਂ ਕੱਲ੍ਹ 11 ਲੱਖ ਸੈਂਪਲ ਟੈਸਟ ਕੀਤੇ ਗਏ ਸੀ।


ਅੱਜ ਦੇਸ਼ ਵਿੱਚ ਕੋਰੋਨਾ ਦੀ ਸਥਿਤੀ-


ਕੁਲ ਕੋਰੋਨਾ ਕੇਸ - ਇੱਕ ਕਰੋੜ 23 ਲੱਖ 92 ਹਜ਼ਾਰ 260


ਕੁੱਲ ਡਿਸਚਾਰਜ - ਇੱਕ ਕਰੋੜ 15 ਲੱਖ 69 ਹਜ਼ਾਰ 241


ਕੁੱਲ ਐਕਟਿਵ ਕੇਸ - 6 ਲੱਖ 58 ਹਜ਼ਾਰ 909


ਕੁੱਲ ਮੌਤ - ਇੱਕ ਲੱਖ 64 ਹਜ਼ਾਰ 110


ਕੁੱਲ ਟੀਕਾਕਰਣ - 7 ਕਰੋੜ 30 ਲੱਖ 54 ਹਜ਼ਾਰ 295 ਖੁਰਾਕ ਦਿੱਤੀ ਗਈ


ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ ਖ਼ਰਾਬ ਹਾਲਾਤ


ਹਰ ਦਿਨ ਦੇਸ਼ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਇਨਫੈਕਸ਼ਨ ਮਹਾਰਾਸ਼ਟਰ ਵਿਚ ਆ ਰਹੇ ਹਨ ਅਤੇ ਜ਼ਿਆਦਾਤਰ ਮੌਤਾਂ ਵੀ ਇੱਥੇ ਹੋ ਰਹੀਆਂ ਹਨ। ਕੱਲ੍ਹ ਮਹਾਰਾਸ਼ਟਰ ਵਿਚ ਕੋਰੋਨਾ ਸੰਕਰਮਣ ਦੇ 47,827 ਨਵੇਂ ਮਾਮਲੇ ਸਾਹਮਣੇ ਆਏ। ਨਾਲ ਹੀ, ਸੂਬੇ ਵਿਚ ਮਹਾਂਮਾਰੀ ਕਾਰਨ ਮਰਨ ਵਾਲੇ ਲੋਕਾਂ ਦੀ ਕੁੱਲ ਗਿਣਤੀ 55,379 ਹੋ ਗਈ। ਮਹਾਰਾਸ਼ਟਰ ਵਿੱਚ ਕੱਲ੍ਹ 24,126 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦਿੱਤੀ ਗਈ ਹੈ।


ਜੇਕਰ ਗੱਲ ਕਰੀਏ ਕੋਰੋਨਾ ਟੀਕਾਕਰਨ ਦੀ ਤਾਂ ਇਹ ਮੁਹਿੰਮ ਦੇਸ਼ ਵਿਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। 2 ਅਪ੍ਰੈਲ ਤੱਕ ਦੇਸ਼ ਭਰ ਵਿਚ 7 ਕਰੋੜ 30 ਲੱਖ 54 ਹਜ਼ਾਰ 295 ਕੋਰੋਨਾ ਖੁਰਾਕ ਦਿੱਤੀ ਗਈ ਹੈ। ਪਿਛਲੇ ਦਿਨ 30 ਲੱਖ 93 ਹਜ਼ਾਰ 795 ਟੀਕੇ ਸੀ।


ਨਾਲ ਹੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਤੋਂ ਇਹ ਜਾਣਕਾਰੀ ਹਾਸਲ ਕੀਤੀ ਗਈ ਹੈ। ਇਹ ਸੂਬੇ ਹਨ- ਅੰਡੇਮਾਨ ਅਤੇ ਨਿਕੋਬਾਰ, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਦਾਦਰਾ ਨਗਰ ਹਵੇਲੀ, ਲੱਦਾਖ, ਲਕਸ਼ਦੀਪ, ਮਿਜ਼ੋਰਮ, ਨਾਗਾਲੈਂਡ, ਸਿੱਕਮ, ਤ੍ਰਿਪੁਰਾ ਆਦਿ।


ਇਹ ਵੀ ਪੜ੍ਹੋ: PSSSB School Librarian Recruitment 2021: ਪੰਜਾਬ ਵਿੱਚ ਸਕੂਲ ਲਾਇਬ੍ਰੇਰੀਅਨ ਦੀਆਂ 750 ਅਸਾਮੀਆਂ 'ਤੇ ਭਰਤੀ, ਇਸ ਦਿਨ ਕਰੋ ਅਪਲਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904