ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਜੋ ਬਿਡੇਨ (Joe Biden) ਨੇ ਸ਼ੁੱਕਰਵਾਰ ਨੂੰ ਯੂਐਸ ਕੈਪੀਟਲ ਹਿੱਲ (US Capitol Hill) 'ਤੇ ਹੋਏ ਹਮਲੇ 'ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਜਿਲ ਬਾਇਡਨ (Joe Biden) ਇਸ ਹਮਲੇ ਤੋਂ ਬਾਅਦ ਖੁਦ ਨੂੰ ਟੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ। ਇਸ ਹਮਲੇ ਵਿਚ ਇੱਕ ਪੁਲਿਸ ਅਧਿਕਾਰੀ ਮਾਰਿਆ ਗਿਆ, ਜਦੋਂਕਿ ਇੱਕ ਹੋਰ ਅਧਿਕਾਰੀ ਬੁਰੀ ਤਰ੍ਹਾਂ ਜ਼ਖਮੀ ਹੈ।


ਬਾਇਡਨ ਨੇ ਇਸ ਘਟਨਾ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ "ਯੂਐਸ ਕੈਪੀਟਲ ਕੈਂਪਸ ਵਿਚ ਸੁਰੱਖਿਆ ਚੌਕੀ 'ਤੇ ਹਿੰਸਕ ਹਮਲਾ, ਜਿਸ ਵਿਚ ਅਧਿਕਾਰੀ ਵਿਲੀਅਮ ਇਵਾਨਸ ਦੀ ਮੌਤ ਹੋ ਗਈ ਅਤੇ ਦੂਜਾ ਅਧਿਕਾਰੀ ਆਪਣੀ ਜ਼ਿੰਦਗੀ ਲਈ ਹਸਪਤਾਲ ਵਿਚ ਲੜ ਰਿਹਾ ਹੈ। ਜਿਲ ਅਤੇ ਮੇਰਾ ਦਿਲ ਇਸ ਤੋਂ ਬਾਅਦ ਟੁੱਟ ਗਿਆ।" ਉਨ੍ਹਾਂ ਨੇ ਕਿਹਾ, 'ਅਸੀਂ ਅਫਸਰ ਇਵਾਨਜ਼ ਦੇ ਪਰਿਵਾਰ ਅਤੇ ਉਨ੍ਹਾਂ ਦੇ ਸੋਗ 'ਚ ਸ਼ਾਮਲ ਸਾਰੇ ਲੋਕਾਂ ਨੂੰ ਦਿਲੀ ਹਮਦਰਦੀ ਭੇਜਦੇ ਹਾਂ। '


ਦੱਸ ਦਈਏ ਕਿ ਸ਼ੁੱਕਰਵਾਰ ਨੂੰ ਇੱਕ ਗੱਡੀ ਅਮਰੀਕੀ ਸੰਸਦ ਦੇ ਨੇੜੇ ਸੁਰੱਖਿਆ ਚੌਕੀ ਨੂੰ ਟੱਕਰ ਮਾਰਕੇ ਅੰਦਰ ਦਾਖਲ ਹੋਈ। ਕੈਪੀਟਲ ਪੁਲਿਸ ਦੇ ਕਾਰਜਕਾਰੀ ਮੁਖੀ ਯੋਗਾਨੰਦ ਪਿਟਮੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਗੱਡੀ ਦਾ ਚਾਲਕ ਟੱਕਰ ਮਾਰਨ ਤੋਂ ਬਾਅਦ ਅੰਦਰੋਂ ਚਾਕੂ ਲੈ ਕੇ ਬਾਹਰ ਆਇਆ, ਜਿਸਦੇ ਬਾਅਦ ਕੈਪੀਟਲ ਪੁਲਿਸ ਨੇ ਉਸਨੂੰ ਗੋਲੀ ਮਾਰ ਦਿੱਤੀ। ਪੁਲਿਸ ਦੀ ਗੋਲੀਬਾਰੀ ਨਾਲ ਜ਼ਖਮੀ ਹੋਏ ਚਾਲਕ ਦੀ ਹਸਪਤਾਲ ਵਿਚ ਮੌਤ ਹੋ ਗਈ।


ਟੱਕਰ ਕਾਰਨ ਦੋ ਅਧਿਕਾਰੀ ਜ਼ਖਮੀ ਹੋ ਗਏ, ਜਿਨ੍ਹਾਂ ਚੋਂ ਇੱਕ ਨੇ ਬਾਅਦ ਵਿਚ ਦਮ ਤੋੜ ਦਿੱਤਾ। ਹਮਲੇ ਤੋਂ ਬਾਅਦ ਕੈਪੀਟਲ ਹਿੱਲ ਦੇ ਸਾਰੇ ਗੇਟ, ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਅਤੇ ਬਾਅਦ ਵਿਚ ਸੁਰੱਖਿਆ ਕਾਰਨਾਂ ਕਰਕੇ ਕੈਪੀਟਲ ਹਿੱਲ ਨੂੰ ਬੰਦ ਕਰ ਦਿੱਤਾ ਗਿਆ। ਦੱਸ ਦੇਈਏ ਕਿ ਤਿੰਨ ਮਹੀਨੇ ਪਹਿਲਾਂ ਜਨਵਰੀ ਵਿੱਚ ਟਰੰਪ ਦੇ ਸਮਰਥਕਾਂ ਦੀ ਇੱਕ ਵੱਡੀ ਭੀੜ ਨੇ ਵੀ ਅਮਰੀਕੀ ਸੰਸਦ 'ਤੇ ਹਮਲਾ ਕੀਤਾ ਸੀ।


ਇਹ ਵੀ ਪੜ੍ਹੋ: Farmers Protest: ਕਿਸਾਨਾਂ ਦੀ ਬੈਠਕ ਦਾ ਅਸਰ, ਟਿੱਕਰੀ ਬਾਰਡਰ 'ਤੇ ਵਧੀ ਕਿਸਾਨਾਂ ਦੀ ਗਿਣਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904