ਆਸਟਰੇਲੀਆਈ ਵਾਈਲਡ ਲਾਈਫ ਕੰਜ਼ਰਵੈਂਸੀ ਨੇ ਦੋ ਸੱਪਾਂ ਦੇ ਲੜਨ ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ਵਿੱਚ ਇਹ ਸਾਫ ਵੇਖਿਆ ਜਾ ਸਕਦਾ ਹੈ ਕਿ ਦੋ ਜ਼ਹਿਰੀਲੇ ਮੁਲਗਾ ਸੱਪ ਮਾਦਾ ਸੱਪ ਲਈ ਆਪਸ 'ਚ ਲੜ ਰਹੇ ਹਨ। ਆਸਟਰੇਲੀਆਈ ਵਾਈਲਡ ਲਾਈਫ ਕੰਜ਼ਰਵੇਸ਼ਨ ਦੇ ਅਨੁਸਾਰ ਲੜਾਈ ਸਕਾਟੀਆ ਵਾਈਲਡ ਲਾਈਫ ਸੈੰਕਚੂਰੀ ਵਿਖੇ ਹੋਈ।

ਆਸਟਰੇਲੀਆ 'ਚ ਕਿਸੇ ਵੀ ਸੱਪ ਦੀ ਪ੍ਰਜਾਤੀ 'ਚ ਸਭ ਤੋਂ ਖਤਰਨਾਕ ਮੁਲਗਾ ਸੱਪ ਹੈ ਅਤੇ ਇਹ ਲਗਭਗ ਸਾਰੇ ਮਹਾਂਦੀਪ 'ਚ ਪਾਏ ਜਾਂਦੇ ਹਨ। ਫੁਟੇਜ ਸਾਂਝੀ ਕਰਦਿਆਂ ਆਸਟਰੇਲੀਆਈ ਵਾਈਲਡ ਲਾਈਫ ਕੰਜ਼ਰਵੈਂਸੀ (ਏਡਬਲਯੂਸੀ) ਨੇ ਲਿਖਿਆ, "ਇਹ ਮੁਲਗਾ ਸੱਪ ਸਾਡੇ ਸਕਾਟੀਆ ਵਾਈਲਡ ਲਾਈਫ ਸੈੰਕਚੂਰੀ ਵਿੱਚ ਇੱਕ ਘੰਟੇ ਤੋਂ ਵੱਧ ਸਮੇਂ ਲਈ ਲੜਦੇ ਵੇਖੇ ਗਏ।"

ਪੰਜਾਬ 'ਚ ਇਸ ਹਫਤੇ ਮੌਸਮ ਦਾ ਕੀ ਰਹੇਗਾ ਹਾਲ, ਕਿਤੇ ਪਵੇਗੀ ਤੇਜ਼ ਬਾਰਸ਼, ਤਾਂ ਕਿਤੇ ਚੱਲੇਗੀ ਸੀਤ ਲਹਿਰ



ਰਿਲਾਇੰਸ ਜੀਓ ਦੀ ਪਟੀਸ਼ਨ 'ਤੇ ਹਾਈਕੋਰਟ ਦਾ ਐਕਸ਼ਨ, ਕੇਂਦਰ ਤੇ ਪੰਜਾਬ ਸਰਕਾਰ ਤੋਂ ਜਵਾਬ ਤਲਬ

ਫੁਟੇਜ ਰਿਕਾਰਡ ਕਰਨ ਵਾਲੇ AWC ਇਕੋਲੋਜਿਸਟ ਤਾਲੀ ਮੋਯਲ ਦੇ ਅਨੁਸਾਰ “ਮੇਲ ਕਰਨ ਦਾ ਮੌਸਮ ਬਸੰਤ ਦੀ ਸ਼ੁਰੂਆਤ ਤੋਂ ਸ਼ੁਰੂ ਹੁੰਦਾ ਹੈ ਅਤੇ ਨਰ ਸੱਪ ਇੱਕ ਦੂਜੇ ਨਾਲ ਲੜਨਾ ਸ਼ੁਰੂ ਕਰਦੇ ਹਨ। ਉਹ ਇਕ ਦੂਜੇ 'ਤੇ ਆਪਣਾ ਦਬਦਬਾ ਸਾਬਤ ਕਰਨਾ ਚਾਹੁੰਦੇ ਹਨ। ਅਜਿਹਾ ਉਹ ਮਾੜਾ ਸੱਪ ਨੂੰ ਭਰਮਾਉਣ ਲਈ ਕਰਦੇ ਹਾਂ।'' ਇਹ ਵੀਡੀਓ ਫੇਸਬੁੱਕ 'ਤੇ ਲਗਭਗ 2 ਲੱਖ ਵਾਰ ਵੇਖੀ ਗਈ ਹੈ। ਇਸ 'ਤੇ 300 ਤੋਂ ਵੱਧ ਕਮੈਂਟ ਵੀ ਕੀਤੇ ਗਏ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ