ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਅੱਜ 17 ਮਈ ਨੂੰ ਦੇਸ਼ ਦੇ ਸਾਰੇ ਰਾਜਾਂ ਦੇ ਸਿੱਖਿਆ ਸਕੱਤਰਾਂ ਨਾਲ ਗੱਲਬਾਤ ਕਰਨਗੇ। ਇਹ ਗੱਲਬਾਤ ਸਵੇਰੇ ਲਗਪਗ 11 ਵਜੇ ਵਰਚੁਅਲ ਮੋਡ ’ਚ ਹੋਵੇਗੀ। ਇਸ ਮੀਟਿੰਗ ਦਾ ਮੰਤਵ ਕੋਵਿਡ-19 ਦੀ ਸਮੀਖਿਆ ਕਰਨਾ ਤੇ ਸਿੱਖਿਆ ਨੀਤੀ ਸਮੇਤ ਸਾਰੇ ਮੁੱਦਿਆਂ ਉੱਤੇ ਚਰਚਾ ਕਰਨਾ ਹੈ।


 


ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਕੇ ਦਿੱਤੀ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਵੀ ਪੋਸਟ ਕਰ ਕੇ ਦਿੱਤੀ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਦੱਸਿਆ ਹੈ ਕਿ ਮੈਂ 17 ਮਈ, 2021 ਨੂੰ ਸਵੇਰੇ 11 ਵਜੇ ਰਾਜਾਂ ਦੇ ਸਿੱਖਿਆ ਸਕੱਤਰਾਂ ਨਾਲ ਮੀਟਿੰਗ ਵਿੱਚ ਭਾਗ ਲਵਾਂਗਾ। ਇਸ ਮੀਟਿੰਗ ਦਾ ਉਦੇਸ਼ #COVID ਸਥਿਤੀ, ਆਨਲਾਈਨ ਸਿੱਖਿਆ ਦੀ ਸਮੀਖਿਆ ਕਰਨਾ ਤੇ NEP ਲਈ ਕੰਮ ਕਰਨਾ ਹੈ।


 


ਸਿੱਖਿਆ ਮੰਤਰੀ ਤੋਂ ਇਹ ਵੀ ਆਸ ਕੀਤੀ ਜਾ ਰਹੀ ਹੈ ਕਿ ਉਹ ਰਾਜਾਂ ਦੇ ਸਿੱਖਿਆ ਵਿਭਾਗਾਂ ਵੱਲੋਂ ਕੋਵਿਡ-19 ਦੀ ਹਾਲਤ ਨਾਲ ਨਿਪਟਣ ਲਈ ਕੀਤੀ ਤਿਆਰੀ ਦੀ ਸਮੀਖਿਆ ਕਰਨਗੇ। ਇਸ ਦੇ ਨਾਲ ਹੀ ਉਹ ਇਹ ਚਰਚਾ ਵੀ ਕਰਨਗੇ ਕਿ ਮਹਾਮਾਰੀ ਦੌਰਾਨ ਸਾਹਮਣੇ ਆ ਰਹੀਆਂ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਵਿਦਿਆਰਥੀ ਆਪਣੀ ਆਨਲਾਈਨ ਸਿੱਖਿਆ ਕਿਵੇਂ ਜਾਰੀ ਰੱਖ ਸਕਦੇ ਹਨ।


 


ਦੱਸ ਦੇਈਏ ਕਿ ਅੱਜ ਦੀ ਇਸ ਮੀਟਿੱਗ ’ਚ 12ਵੀਂ ਦੀ ਪ੍ਰੀਖਿਆ ਨਾਲ ਜੁੜੇ ਸੁਆਲਾਂ ਦੇ ਜੁਆਬ ਮਿਲਣ ਦੀ ਆਸ ਹੈ। ਕੋਰੋਨਾ-ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਮੰਤਰਾਲੇ ਨੇ ਸੀਬੀਐਸਈ ਦੀ 10ਵੀਂ ਦੀ ਬੋਰਡ ਪ੍ਰੀਖਿਆ ਰੱਦ ਕਰ ਦਿੱਤੀ ਹੈ ਤੇ 12ਵੀਂ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ।


 


ਸਿੱਖਿਆ ਸਕੱਤਰਾਂ ਨਾਲ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਦੀ ਵਰਚੁਅਲ ਮੀਟਿੰਗ ਵਿੱਚ ਸੀਬੀਐਸਆਈ ਦੀ ਜਮਾਤ 12ਵੀਂ ਨਾਲ ਸਬੰਧਤ ਪ੍ਰਸ਼ਨਾਂ ਤੇ ਪ੍ਰੀਖਿਆ ਦੀ ਨਵੀਂ ਤਰੀਕ ਤੇ ਮੋਡ ਆੱਫ਼ ਇਗਜ਼ਾਮ ਨਾਲ ਜੁੜੇ ਸੁਆਲਾਂ ਦੇ ਜਵਾਬ ਦਿੱਤੇ ਜਾਣ ਦੀ ਆਸ ਹੈ।


Education Loan Information:

Calculate Education Loan EMI