ਕਾਬੁਲ: ਅਫਗਾਨਿਸਤਾਨ ਦੀ ਕਾਬੁਲ ਯੂਨੀਵਰਸਿਟੀ 'ਚ ਸੋਮਵਾਰ ਤੜਕੇ ਫਾਇਰਿੰਗ ਸ਼ੁਰੂ ਹੋ ਗਈ ਤੇ ਪੁਲਿਸ ਨੇ ਇਸ ਵਿਸ਼ਾਲ ਕੈਂਪਸ ਨੂੰ ਘੇਰ ਲਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਹਾਲਾਂਕਿ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਪਰ ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰੀਅਨ ਨੇ ਦੱਸਿਆ ਕਿ ਗੋਲੀਬਾਰੀ ਚੱਲ ਰਹੀ ਹੈ।

ਪਿਛਲੇ ਸਾਲ ਯੂਨੀਵਰਸਿਟੀ ਦੇ ਗੇਟ 'ਤੇ ਹੋਏ ਬੰਬ ਧਮਾਕੇ ਵਿੱਚ ਅੱਠ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਸਾਲ 2016 ਵਿੱਚ ਬੰਦੂਕਧਾਰੀਆਂ ਨੇ ਅਮਰੀਕੀ ਯੂਨੀਵਰਸਿਟੀ 'ਤੇ ਹਮਲਾ ਕੀਤਾ ਸੀ ਤੇ 13 ਲੋਕਾਂ ਨੂੰ ਮਾਰ ਦਿੱਤਾ ਸੀ।

Gold Silver Rate: ਸੋਨਾ ਹੋਇਆ ਸਸਤਾ, ਜਾਣੋ ਸੋਨੇ ਤੇ ਚਾਂਦੀ ਦੀਆਂ ਕੀਮਤਾਂ

ਕਿਸੇ ਵੀ ਸੰਗਠਨ ਨੇ ਸੋਮਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਿਛਲੇ ਮਹੀਨੇ ਇਸਲਾਮਿਕ ਸਟੇਟ ਨੇ ਰਾਜਧਾਨੀ ਦੀ ਸ਼ੀਆ ਬਹੁਲ ਦਸ਼ਤ-ਏ-ਬਰਚੀ ਦੇ ਇੱਕ ਅਧਿਆਪਨ ਕੇਂਦਰ ਵਿੱਚ ਇੱਕ ਆਤਮਘਾਤੀ ਹਮਲਾਵਰ ਬੰਬ ਭੇਜਿਆ ਸੀ, ਜਿਸ ਵਿੱਚ 24 ਵਿਦਿਆਰਥੀ ਮਾਰੇ ਗਏ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ