ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ 'ਚ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਪਹਿਲੇ ਸ਼ਰਧਾਲੂ ਦੀ ਮੌਤ ਹੋ ਗਈ ਹੈ। ਸ਼ਰਧਾਲੂ ਦੀ ਰਿਪੋਰਟ ਪੌਜ਼ੇਟਿਵ ਆਉਣ ਤੋਂ 11 ਦਿਨ ਬਾਅਦ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਲੁਧਿਆਣਾ ਤੇ ਹੁਸ਼ਿਆਰਪੁਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਸ਼ਨੀਵਾਰ ਨੂੰ 3 ਮੌਤਾਂ ਤੇ 36 ਨਵੇਂ ਮਾਮਲੇ ਸਾਹਮਣੇ ਆਏ।



ਹੁਣ ਮੌਤਾਂ ਦੀ ਗਿਣਤੀ 34 ਹੋ ਗਈ ਹੈ ਤੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1794 ਹੈ। ਜਲੰਧਰ ਵਿੱਚ 12, ਲੁਧਿਆਣਾ ਵਿੱਚ 7, ਗੁਰਦਾਸਪੁਰ ਤੇ ਫਤਿਹਗੜ੍ਹ ਸਾਹਿਬ ਵਿੱਚ 5-5, ਰੋਪੜ ਵਿੱਚ 4, ਮੋਗਾ, ਮਾਨਸਾ ਤੇ ਹੁਸ਼ਿਆਰਪੁਰ ਵਿੱਚ 1-1 ਕੇਸ ਆਏ ਹਨ।



ਜਗਰਾਉਂ ਦੇ ਪਿੰਡ ਮਾਣੂਕ ਦਾ ਵਸਨੀਕ ਗੁਰਜੰਟ ਸਿੰਘ (56) 30 ਅਪ੍ਰੈਲ ਨੂੰ ਪੌਜ਼ੇਟਿਵ ਆਇਆ ਸੀ। ਉਦੋਂ ਤੋਂ ਹੀ ਉਸ ਨੂੰ ਦਾਖਲ ਕਰਵਾਇਆ ਗਿਆ ਸੀ। ਉਸ ਨੂੰ ਕੋਰੋਨਾ ਤੋਂ ਇਲਾਵਾ ਕੋਈ ਬਿਮਾਰੀ ਨਹੀਂ ਸੀ। ਇਸ ਦੇ ਨਾਲ ਹੀ ਡੀਐਮਸੀ ਲੁਧਿਆਣਾ ਵਿੱਚ ਜੰਮੂ ਨਿਵਾਸੀ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ। ਦੂਜੇ ਪਾਸੇ ਹੁਸ਼ਿਆਰਪੁਰ ਦੇ ਤਲਵਾੜਾ ‘ਚ 7 ਮਈ ਨੂੰ ਚੰਡੀਗੜ੍ਹ ‘ਚ ਓਮਕਾਰ ਸਿੰਘ (62) ਦੀ ਮੌਤ ਹੋਈ ਸੀ। ਉਸ ਦੀ ਰਿਪੋਰਟ ਵੀ ਪੌਜ਼ੇਟਿਵ ਆਈ ਹੈ।

ਸ਼ਰਾਬ ਨੇ ਘੁਮਾਏ ਸਰਕਾਰ ਦੇ ਚੱਕਰ, ਮੀਟਿੰਗਾਂ ਦੇ ਲੰਬੇ ਦੌਰ 'ਚ ਵੀ ਨਹੀਂ ਹੋਇਆ ਕੋਈ ਫੈਸਲਾ

ਲੁਧਿਆਣਾ ਦੇ 7 ਰਿਪੋਰਟ ਕੀਤੇ ਗਏ ਪੌਜ਼ੇਟਿਵ ਮਾਮਲਿਆਂ ‘ਚੋਂ ਇੱਕ ਲੜਕੀ (17) ਹੈ। ਉਹ ਟੀਬੀ ਦੀ ਮਰੀਜ਼ ਹੈ। ਦੋ ਰੇਲਵੇ ਪੁਲਿਸ ਫੋਰਸ ਦੇ ਜਵਾਨ ਹਨ ਤੇ 4 ਹੋਰ ਹਨ। 8 ਸ਼ਰਧਾਲੂਆਂ ਸਮੇਤ, ਜਲੰਧਰ ਵਿੱਚ 12 ਸੰਕਰਮਿਤ ਪਾਏ ਗਏ। ਫਤਹਿਗੜ੍ਹ ਵਿੱਚ 3 ਮਜ਼ਦੂਰਾਂ, ਗੁਰਦਾਸਪੁਰ ਵਿੱਚ 5 ਤੇ ਮਾਨਸਾ ਦੇ 1 ਸ਼ਰਧਾਲੂਆਂ ਸਮੇਤ 5 ਦੀ ਰਿਪੋਰਟ ਸਕਾਰਾਤਮਕ ਸਾਹਮਣੇ ਆਈ ਹੈ।

ਚੰਡੀਗੜ੍ਹ ‘ਚ ਕੋਰੋਨਾ ਦੇ ਤਿੰਨ ਹੋਰ ਕੇਸ, ਇੱਕ ਕਲੋਨੀ ‘ਚ ਹੀ 70 ਫੀਸਦੀ ਕੇਸ

ਰੋਪੜ ਵਿੱਚ 4 ਸੰਕਰਮਿਤ ਪਾਏ ਗਏ। ਹੁਣ ਤੱਕ 161 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਇੱਕ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਿਆ ਹੈ ਤੇ ਇੱਕ ਆਕਸੀਜਨ ਦੀ ਸਹਾਇਤਾ 'ਤੇ ਹੈ।