ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਇੱਕ ਪਾਸੇ ਲੌਕਡਾਊਨ ਦੌਰਾਨ ਲੋਕਾਂ ਨੂੰ ਅੰਤਿਮ ਸੰਸਕਾਰ ਤੇ ਵਿਆਹ-ਸ਼ਾਦੀ ਦੇ ਸਮਾਗਮ ਕਰਾਉਣ ਲਈ ਦਰਪੇਸ਼ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੇ 5 ਵਿਧਾਇਕਾਂ ਦੀ ਕਰਫਿਊ ਦੌਰਾਨ ਨਿਯਮਾਂ ਦਾ ਉਲੰਘਣ ਕਰਕੇ ਇੱਕ ਸਨਮਾਨ ਸਮਾਗਮ 'ਚ ਸ਼ਾਮਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਧਾਇਕਾਂ ਨੇ 17 ਮਈ ਨੂੰ ਸਨਮਾਨ ਸਮਾਰੋਹ ‘ਚ ਸ਼ਿਰਕਤ ਕੀਤੀ। ਪ੍ਰਸ਼ਾਸਨ ਨੇ ਕਿਹਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਨੇ ਹੁਣ ਤੂਲ ਫੜ੍ਹ ਲਈ ਹੈ। ਵਿਰੋਧੀ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰ ਰਹੇ ਹਨ ਤੇ ਕਾਰਵਾਈ ਦ ਮੰਗ ਕਰ ਰਹੇ ਹਨ।


‘ਆਪ’ ਵਰਕਰਾਂ ਵੱਲੋਂ ਸਮਾਗਮ ਦੀ ਫੋਟੋ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਤੇ ਇਸ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਲੱਗਾ। ਹੁਣ ਪੁਲਿਸ ਪ੍ਰਸ਼ਾਸਨ ਵੀ ਕਟਹਿਰੇ ‘ਚ ਹੈ ਕਿ ਉਨ੍ਹਾਂ ਨੂੰ ਕਰਫਿਊ ਦੌਰਾਨ ਹੋਏ ਇਸ ਸਮਾਗਮ ਬਾਰੇ ਕਿਵੇਂ ਪਤਾ ਨਹੀਂ ਚੱਲਿਆ?

ਕੋਟਕਪੂਰਾ (ਫਰੀਦਕੋਟ) ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਇਸ ਸਮਾਰੋਹ ਦੇ ਮੁੱਖ ਮਹਿਮਾਨ ਸੀ। ਸੰਧਵਾ ਤੋਂ ਇਲਾਵਾ ਨਿਹਾਲ ਸਿੰਘ ਵਾਲਾ (ਮੋਗਾ) ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਮਹਾਂਕਲਾਂ (ਬਰਨਾਲਾ) ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਗੜ੍ਹਸ਼ੰਕਰ (ਹੁਸ਼ਿਆਰਪੁਰ) ਦੇ ਵਿਧਾਇਕ ਜੈ ਕਿਸ਼ਨ ਰੋੜੀ ਤੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ।

ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ

ਨਿਹਾਲ ਸਿੰਘ ਵਾਲਾ ਦੇ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜ ਵਿਧਾਇਕਾਂ ਨੇ ਆਪਸ ਮੁਲਾਕਾਤ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਹਰੀਨੋ ਰੋਡ 'ਤੇ ਸਥਿਤ ਮੰਦਰ ਦਾ ਦੌਰਾ ਵੀ ਕੀਤਾ। ਉਥੇ ਮੰਦਰ ਕਮੇਟੀ ਨੇ ਉਨ੍ਹਾਂ ਨੂੰ ਸਨਮਾਨ ਕੀਤਾ ਤੇ ਉਨ੍ਹਾਂ ਲੰਗਰ ਕਮੇਟੀ ਦੇ ਮੈਂਬਰਾਂ ਦਾ ਸਨਮਾਨ ਕੀਤਾ। ਵਿਧਾਇਕ ਨੇ ਕਰਫਿਊ ਪਾਸ ਬਾਰੇ ਪੁੱਛੇ ਸਵਾਲ ਦਾ ਜਵਾਬ ਨਹੀਂ ਦਿੱਤਾ।

ਨਾਜਾਇਜ਼ ਸ਼ਰਾਬ 'ਤੇ ਅਕਾਲੀ-ਕਾਂਗਰਸ 'ਗੱਠਜੋੜ'? ਹੈਰਾਨ ਕਰਨ ਵਾਲਾ ਮਾਮਲਾ ਬੇਪਰਦ

ਉਧਰ, ਕੋਟਕਪੂਰਾ ਤੋਂ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਜਾ ਰਹੇ ਮਜ਼ਦੂਰਾਂ ਦੀ ਸਮੱਸਿਆ ਦੇ ਸਬੰਧ ਵਿੱਚ ਪਾਰਟੀ ਦੇ ਚਾਰ ਵਿਧਾਇਕ ਉਨ੍ਹਾਂ ਨੂੰ ਮਿਲਣ ਲਈ ਆਏ ਸਨ। ਸਾਰਿਆਂ ਨੂੰ ਪਤਾ ਲੱਗਿਆ ਕਿ ਲੰਗਰ ਦੀ ਸਮਾਪਤੀ ਤੋਂ ਬਾਅਦ ਭੋਗ ਹੈ ਤਾਂ ਉਹ ਉਥੇ ਚਲੇ ਗਏ। ਕੋਟਕਪੂਰਾ ਦੇ ਐਸਡੀਐਮ ਮੇਜਰ ਅਮਿਤ ਸਰੀਨ ਦਾ ਕਹਿਣਾ ਹੈ ਕਿ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।