ਸਬੰਧਤ ਖ਼ਬਰ- ਕੈਪਟਨ ਦੇ ਦਾਬੇ ਮਗਰੋਂ ਪੁਲਿਸ ਲੱਭਣ ਲੱਗੀ 'ਰੂੜ੍ਹੀ ਮਾਰਕਾ', ਦਰਿਆ 'ਚੋਂ 10 ਚੱਲਦੀਆਂ ਭੱਠੀਆਂ ਫੜੀਆਂ
ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਨਕਲੀ ਅੰਗਰੇਜ਼ੀ ਸ਼ਰਾਬ ਬਣਾਉਣ ਲਈ ਵਰਤਿਆ ਜਾਂਦਾ ਵੱਡੀ ਮਾਤਰਾ ਵਿੱਚ ਕੱਚਾ ਮਾਲ ਜ਼ਬਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਘਨੌਰ ਦੇ ਡੀਐਸਪੀ ਮਨਪ੍ਰੀਤ ਸਿੰਘ ਦੀ ਟੀਮ ਨੇ ਲੰਘੀ ਰਾਤ ਪਿੰਡ ਪੱਬਰੀ ਦੇ ਗੁਦਾਮ ਰੂਪੀ ਟਿਊਬਵੈੱਲ ਵਾਲੇ ਕਮਰੇ ਵਿੱਚੋਂ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ ਕਮਰੇ ਵਿੱਚੋਂ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ। ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਇਹ ਗੁਦਾਮ ਕਾਂਗਰਸੀ ਸਰਪੰਚ ਅਮਰੀਕ ਸਿੰਘ ਦੇ ਘਰ ਤੋਂ ਸਿਰਫ ਦੋ ਕਿਲੋਮੀਟਰ ਦੂਰ ਸਥਿਤ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਿਕੀ 5600 ਕਰੋੜ ਰੁਪਏ ਦੀ ਨਾਜਾਇਜ਼ ਸ਼ਰਾਬ! ਅਕਾਲੀ ਦਲ ਨੇ 4 ਕਾਂਗਰਸੀ ਵਿਧਾਇਕਾਂ ਨੂੰ ਘੇਰਿਆ
ਦਰਸ਼ਨ ਸਿੰਘ ਪੱਬਰੀ ਭਾਜਪਾ ਦੇ ਮਰਹੂਮ ਵਿਧਾਇਕ ਰਾਜ ਖੁਰਾਣਾ ਦਾ ਸਮਰਥਕ ਤੇ ਭਾਜਪਾ ਤਰਫ਼ੋਂ ਬਲਾਕ ਸੰਮਤੀ ਦਾ ਮੈਂਬਰ ਵੀ ਰਿਹਾ ਹੈ। ਵਿਧਾਇਕ ਦੀ ਮੌਤ ਮਗਰੋਂ ਉਹ ਅਕਾਲੀ ਦਲ ਵਿੱਚ ਸਰਗਰਮ ਹੋ ਗਿਆ ਪਰ ਹੁਣ ਉਸ ਦੀ ਨੇੜਤਾ ਕਾਂਗਰਸ ਨਾਲ ਦੱਸੀ ਜਾਂਦੀ ਹੈ। ਹਾਲਾਂਕਿ, ਕਾਂਗਰਸੀ ਵਿਧਾਇਕ ਮਦਨਲਾਲ ਜਲਾਲਪੁਰ ਨੇ ਦਰਸ਼ਨ ਸਿੰਘ ਦੇ ਉਨ੍ਹਾਂ ਦੀ ਪਾਰਟੀ ਨਾਲ ਸਬੰਧਤ ਹੋਣ ਦੀ ਖ਼ਬਰ ਸਿਰੇ ਤੋਂ ਨਕਾਰ ਦਿੱਤੀ ਤੇ ਉਸ ਨੂੰ ਅਕਾਲੀ ਵਰਕਰ ਦੱਸਿਆ। ਹਾਲਾਂਕਿ, ਉਨ੍ਹਾਂ ਅਮਰੀਕ ਸਿੰਘ ਦੇ ਕਾਂਗਰਸੀ ਹੋਣ ਤੋਂ ਇਨਕਾਰ ਨਹੀਂ ਕੀਤਾ ਤੇ ਵਿਰੋਧੀ ਪਾਰਟੀਆਂ 'ਤੇ ਉਸ ਨੂੰ ਧੱਕੇ ਨਾਲ ਫਸਾਉਣ ਦਾ ਦੋਸ਼ ਲਾਇਆ।
ਜ਼ਰੂਰ ਪੜ੍ਹੋ- ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ
ਉਧਰ, ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਦਰਸ਼ਨ ਸਿੰਘ ਪੱਬਰੀ ਨੂੰ ਆਪਣੀ ਪਾਰਟੀ ਦਾ ਵਰਕਰ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਦੇ ਤਾਰ ਸ਼ੰਭੂ ਦੀ ਨਾਜਾਇਜ਼ ਫੈਕਟਰੀ ਨਾਲ ਜੁੜੇ ਹੋਏ ਹਨ, ਇਸ ਦੀ ਜਾਂਚ ਸੀਬੀਆਈ ਜਾਂ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ।