ਇੱਕੋ ਹੀ ਪਰਿਵਾਰ ਦੀਆਂ ਪੰਜ ਭੈਣਾਂ ਨੇ ਪਾਸ ਕੀਤੀ ਸਿਵਲ ਸਰਵਿਸ ਦੀ ਪ੍ਰੀਖਿਆ
ਏਬੀਪੀ ਸਾਂਝਾ | 22 Jun 2020 03:54 PM (IST)
ਇਸ ਸਾਲ ਪਾਕਿਸਤਾਨ ਵਿੱਚ ਸੈਂਟਰਲ ਸੁਪੀਰੀਅਰ ਸਰਵਿਸਿਜ਼ (ਸੀਐਸਐਸ) ਦੇ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਫਲ ਉਮੀਦਵਾਰਾਂ ਦੀ ਸੂਚੀ ਵਿੱਚ ਇੱਕ ਨਾਂ ਜੌਹਾ ਮਲਿਕ ਦਾ ਵੀ ਸੀ। ਜੌਹਾ ਮਲਿਕ ਦੀਆਂ ਚਾਰ ਹੋਰ ਭੈਣਾਂ ਵੀ ਪਾਕਿਸਤਾਨੀ ਬਿਊਰੋਕ੍ਰੇਸੀ ਦਾ ਹਿੱਸਾ ਹਨ। ਜੋਹਾ ਮਲਿਕ ਪੰਜ ਭੈਣਾਂ ‘ਚੋਂ ਸਭ ਤੋਂ ਛੋਟੀ ਸਿਵਲ ਸੇਵਾ ਦੀ ਪ੍ਰੀਖਿਆ ‘ਚ ਪਾਸ ਹੋਣ ਵਾਲੀ ਪਰਿਵਾਰ ਦਾ 5ਵੀਂ ਮੈਂਬਰ ਹੈ।
ਇਸਲਾਮਾਬਾਦ: ਇਸ ਸਾਲ ਪਾਕਿਸਤਾਨ ਵਿੱਚ ਸੈਂਟਰਲ ਸੁਪੀਰੀਅਰ ਸਰਵਿਸਿਜ਼ (ਸੀਐਸਐਸ) ਦੇ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਫਲ ਉਮੀਦਵਾਰਾਂ ਦੀ ਸੂਚੀ ਵਿੱਚ ਇੱਕ ਨਾਂ ਜੌਹਾ ਮਲਿਕ ਦਾ ਵੀ ਸੀ। ਜੌਹਾ ਮਲਿਕ ਦੀਆਂ ਚਾਰ ਹੋਰ ਭੈਣਾਂ ਵੀ ਪਾਕਿਸਤਾਨੀ ਬਿਊਰੋਕ੍ਰੇਸੀ ਦਾ ਹਿੱਸਾ ਹਨ। ਜੋਹਾ ਮਲਿਕ ਪੰਜ ਭੈਣਾਂ ‘ਚੋਂ ਸਭ ਤੋਂ ਛੋਟੀ ਸਿਵਲ ਸੇਵਾ ਦੀ ਪ੍ਰੀਖਿਆ ‘ਚ ਪਾਸ ਹੋਣ ਵਾਲੀ ਪਰਿਵਾਰ ਦਾ 5ਵੀਂ ਮੈਂਬਰ ਹੈ। ਪੰਜ ਭੈਣਾਂ ਪਾਕਿਸਤਾਨ ਦੇ ਖੈਬਰ ਪਖਤੂਨਵਾ ਦੇ ਹਰੀਪੁਰ ਜ਼ਿਲ੍ਹੇ ਨਾਲ ਸਬੰਧਤ ਹਨ। ਵੱਡੀ ਭੈਣ ਲੈਲਾ ਮਲਿਕ ਨੇ 2008 ਦੀ CSS ਪ੍ਰੀਖਿਆ 'ਚ ਕਾਮਯਾਬੀ ਹਾਸਲ ਕੀਤੀ। ਉਸ ਤੋਂ ਬਾਅਦ ਉਸ ਦੀ ਪ੍ਰੇਰਣਾ ਤੋਂ ਛੋਟੀ ਹੋਰ ਭੈਣਾਂ ਨੇ ਵੀ ਪਾਕਿਸਤਾਨ ਦੀ ਬਿਊਰੋਕ੍ਰੇਸੀ ਵਿੱਚ ਜਾਣ ਦਾ ਫੈਸਲਾ ਕੀਤਾ। ਲੈਲਾ ਮਲਿਕ ਇਸ ਸਮੇਂ ਕਰਾਚੀ ਵਿੱਚ ਇਨਕਮ ਟੈਕਸ ਵਿਭਾਗ ਵਿੱਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਹੈ। ਉਸ ਨੇ 21 ਸਾਲਾਂ ‘ਚ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਪਾਕਿਸਤਾਨ ਦਾ ਸਭ ਤੋਂ ਘੱਟ ਉਮਰ ਦਾ ਅਧਿਕਾਰੀ ਬਣਨ ਦਾ ਖਿਤਾਬ ਪ੍ਰਾਪਤ ਕੀਤਾ। ਸ਼ਰੀਨ ਮਲਿਕ ਸੀਐਸਐਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਦੂਜੀ ਭੈਣ ਹੈ। ਉਸ ਦੀ ਪੋਸਟਿੰਗ ਇਸਲਾਮਾਬਾਦ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਵਿੱਚ ਡਾਇਰੈਕਟਰ ਦੇ ਅਹੁਦੇ ‘ਤੇ ਹੈ। ਤੀਜੀ ਭੈਣ ਸੀਸੀ ਮਲਿਕ ਰਾਵਲਪਿੰਡੀ ਵਿੱਚ ਇੱਕ ਅਧਿਕਾਰੀ ਹੈ ਜਦਕਿ ਚੌਥੀ ਭੈਣ ਮਰਾਵੀ ਮਲਿਕ ਐਬਟਾਬਾਦ ਵਿੱਚ ਵਧੀਕ ਸਹਾਇਕ ਕਮਿਸ਼ਨਰ ਹੈ। ਉਨ੍ਹਾਂ ਦੀ ਸਫਲਤਾ ਪਿੱਛੇ ਪਿਤਾ ਦੀ ਪ੍ਰੇਰਣਾ ਹੈ। ਪਿਤਾ ਉਨ੍ਹਾਂ ਨੂੰ ਸਵੈ-ਨਿਰਭਰ ਬਣਾਉਣਾ ਚਾਹੁੰਦੇ ਸੀ ਅਤੇ ਕੁਝ ਅਜਿਹਾ ਕਰਨਾ ਚਾਹੁੰਦੇ ਸੀ ਜੋ ਯਾਦਗਾਰੀ ਹੋਵੇ। successful farmers: ਔਰਗੈਨਿਕ ਖੇਤੀ! ਇੱਕ ਏਕੜ 'ਚੋਂ ਮਹਿਲਾਂ ਕਮਾਉਂਦੀ 13 ਲੱਖ ਰੁਪਏ, ਤੁਸੀਂ ਵੀ ਜਾਣੋ ਖੇਤੀ ਦਾ ਨਵਾਂ ਢੰਗ ਪਿਤਾ ਨੇ ਧੀਆਂ ਦੇ ਜਨਮ 'ਤੇ ਸਮਾਜ ਦਾ ਦੋਹਰਾ ਰਵੱਈਆ ਵੇਖਿਆ: ਉਸ ਦੇ ਪਿਤਾ ਮਲਿਕ ਰਫੀਕ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਵਲੋਂ ਧੀਆਂ ਦੇ ਜਨਮ ਨੂੰ ਲੈ ਕੇ ਵੱਖਰੇ ਰਵੱਈਏ ਨੂੰ ਵੇਖਣ ਨੂੰ ਮਿਲੇ। ਉਨ੍ਹਾਂ ਕਿਹਾ, "ਮੇਰੀ ਨੌਕਰੀ ਦੌਰਾਨ ਮੈਨੂੰ ਬਹੁਤ ਸਾਰੀਆਂ ਥਾਵਾਂ 'ਤੇ ਤਬਦੀਲ ਕੀਤਾ ਗਿਆ ਸੀ ਪਰ ਧੀਆਂ ਦੀ ਪੜ੍ਹਾਈ ਲਈ ਰਾਵਲਪਿੰਡੀ ਨੂੰ ਆਪਣਾ ਘਰ ਰੱਖਿਆ। ਲੜਕੀਆਂ ਦੀ ਮਾਂ ਖੁਰਸ਼ੀਦ ਬੇਗਮ ਨੇ ਕਿਹਾ ਕਿ ਲੜਕੀਆਂ ਦੀ ਸਿੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਇਆ ਸੀ। ਮੌਨਸੂਨ ਦੀਆਂ ਛਹਿਬਰਾਂ, ਮੌਸਮ ਵਿਭਾਗ ਵੱਲੋਂ ਭਾਰੀ ਬਾਰਸ਼ ਦਾ ਅਲਰਟ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ