ਪਰਮਜੀਤ ਸਿੰਘ ਦੀ ਰਿਪੋਰਟ

ਨਵੀਂ ਦਿੱਲੀ: ਕਿਸਾਨ ਅੰਦੋਲਨ ਸਿੱਖਰ 'ਤੇ ਹੈ। ਪੰਜਾਬ 'ਚੋਂ ਵੱਡੀ ਗਿਣਤੀ 'ਚ ਕਿਸਾਨ ਟਰਾਲੀਆਂ ਭਰ ਭਰ ਦਿੱਲੀ ਵੱਲ ਕੂਚ ਕਰ ਰਹੇ ਹਨ। ਅਜਿਹੇ 'ਚ ਕਿਸਾਨਾਂ ਦੇ ਖਾਣ-ਪੀਣ ਦੀ ਤੋਟ ਨਾ ਆਵੇ, ਇਸ ਲਈ ਪੰਜਾਬ ਸਮੇਤ ਵੱਖ ਵੱਖ ਸੂਬਿਆਂ ਦੀਆਂ ਜਥੇਬੰਦੀਆਂ ਤੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾ ਕੇ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਸੰਘਰਸ਼ 'ਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।



ਕੁੰਡਲੀ ਬਾਰਡਰ ਦੀ ਸਰਹੱਦ ਸ਼ੁਰੂ ਹੁੰਦਿਆਂ ਹੀ ਪਾਣੀਆਂ ਦੀਆਂ ਬੋਤਲਾਂ ਦੇ ਲੱਗੇ ਅੰਬਾਰ ਸਭ ਨੂੰ ਹੈਰਾਨ ਕਰ ਦਿੰਦੇ ਹਨ। ਰੋਡ ਵੱਖ-ਵੱਖ ਤਰ੍ਹਾਂ ਦੇ ਪਦਾਰਥ ਵਰਤਾਏ ਜਾ ਰਹੇ ਹਨ। ਇਹ ਲੰਗਰ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦਾ ਹੈ। ਪੰਜਾਬ 'ਚ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਹੈ ਉਦੋਂ ਤੋਂ ਕਿਸਾਨਾਂ ਲਈ ਹਰ ਤਰ੍ਹਾਂ ਦੀ ਸੇਵਾ ਕਰਦੇ ਆ ਰਹੇ ਕਾਰ ਸੇਵਾ ਕਿੱਲ੍ਹਾਂ ਅਨੰਦਗੜ੍ਹ ਸਾਹਿਬ ਵਾਲਿਆ ਵੱਲੋਂ ਹੁਣ ਵੀ ਪੱਕਾ ਮੋਰਚਾ ਲਗਾਇਆ ਹੋਇਆ ਹੈ।



ਕਿਸਾਨੀ ਅੰਦੋਲਨ ਖ਼ਤਮ ਹੁੰਦਿਆਂ ਹੀ ਪੰਜਾਬ 'ਚੋਂ ਪੁਰਾਣੀਆਂ ਸਿਆਸੀ ਪਾਰਟੀਆਂ ਦਾ ਸਫਾਇਆ! ਬਦਲਣ ਲੱਗੇ ਸਮੀਕਰਨ

ਪ੍ਰਬੰਧਕਾਂ ਦੀ ਮੰਨੀਏ ਤਾਂ ਰੋਜ਼ਾਨਾ ਗੱਡੀਆਂ ਦੀਆਂ ਗੱਡੀਆਂ ਪਾਣੀ ਦੀਆਂ ਬੋਤਲਾਂ ਨਾਲ ਭਰ ਕੇ ਪੂਰੇ ਮੋਰਚੇ ਵਿੱਚ ਭੇਜੀਆਂ ਜਾ ਰਹੀਆਂ ਹਨ। ਸਵੇਰੇ 3 ਵਜੇ ਲੰਗਰ ਸ਼ੁਰੂ ਹੋ ਜਾਂਦਾ ਹੈ ਜਿਸ ਵਿੱਚ ਚਾਹ ਦੇ ਨਾਲ ਬਿਸਕੁੱਟ, ਮੱਠੀਆਂ, ਅਲਸੀ ਦੀਆ ਪੀਨੀਆਂ, ਮਟਰੀ, ਮੱਠੀਆਂ ਤੇ ਨਾਸ਼ਤੇ 'ਚ ਪੂੜੀਆ ਛੋਲੇ ਪਰੋਠੇ ਤੋਂ ਇਲਾਵਾ ਹਰ ਪ੍ਰਕਾਰ ਦੀ ਸਬਜ਼ੀ ਬਣਾਈ ਜਾ ਰਹੀ ਹੈ ਤੇ ਪਨੀਰ ਦੇ ਪਕੋੜੇ ਵੀ ਕਿਸਾਨਾਂ ਨੂੰ ਛਕਾਏ ਜਾ ਰਹੇ ਹਨ। ਇਸ ਤੋਂ ਇਲਾਵਾ ਫਲ ਫਰੂਟ ਦੀ ਵੀ ਕਿਸੇ ਵੀ ਤਰ੍ਹਾਂ ਦੀ ਤੋਟ ਨਹੀਂ ਆਉਣ ਦਿੱਤੀ ਜਾ ਰਹੀ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ