ਜਾਣਕਾਰੀ ਮੁਤਾਬਕ ਚੰਡੀਗੜ੍ਹ ਨੰਬਰ ਦੀਆਂ ਦੋ ਕਾਰਾਂ ਸੈਕਟਰ-36 ਮਾਰਕਟੀ ਨੇੜੇ ਪਾਰਕ ਕੀਤੀਆਂ ਗਈਆਂ ਸੀ। ਇਸ ਦੌਰਾਨ ਅਚਾਨਕ ਤੇਜ਼ ਰਫ਼ਤਾਰ ਫਾਰਚੂਨਰ ਬੇਕਾਬੂ ਹੋ ਕੇ ਦੋਵਾਂ ਗੱਡੀਆਂ 'ਤੇ ਚੜ੍ਹਦੀ ਹੋਈ ਅੱਗੇ ਜਾ ਕੇ ਰੁੱਕੀ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਫਾਰਚੂਨਰ ਚਾਲਕ ਨੂੰ ਬਾਹਰ ਕੱਢ ਕੇ ਪੁਲਿਸ ਨੂੰ ਇਸਦੀ ਜਾਣਕਾਰੀ ਦਿੱਤੀ।
ਪਾਰਕਿੰਗ 'ਚ ਖੜੀਆਂ ਦੋ ਗੱਡੀਆਂ 'ਤੇ ਚੜ੍ਹੀ ਤੇਜ਼ ਰਫ਼ਤਾਰ ਫਾਰਚੂਨਰ ਕਾਰ pic.twitter.com/vBc6KWwCYs
ਥਾਣਾ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ 'ਤੇ ਜ਼ਖ਼ਮੀ ਫਾਰਚੂਨਰ ਚਾਲਕ ਦੇ ਬਿਆਨ ਤੋਂ ਬਾਅਦ ਅਧਿਕਾਰਤ ਤੌਰ 'ਤੇ ਕੁਝ ਕਿਹਾ ਜਾ ਸਕਦਾ ਹੈ।
ਦੋਵਾਂ ਕਾਰਾਂ 'ਤੇ ਚੜ੍ਹੀ ਫਾਰਚੂਨਰ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇੱਕ-ਦੂਸਰੇ ਨੂੰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਹਨ।