ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਕੋਰੋਨਾ ਮਹਾਮਾਰੀ ਦੇ ਨਾਂ ‘ਤੇ ਪ੍ਰਧਾਨ ਮੰਤਰੀ ਦੇ ਨਾਂ ‘ਤੇ ਫਰਜ਼ੀ ਫੇਸਬੁੱਕ ਅਕਾਉਂਟ ਬਣਾ ਕੇ ਠੱਗੀ ਮਾਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਹੁਣ ਤੱਕ ਦੀ ਜਾਂਚ ਦੌਰਾਨ ਇਸ ਕੇਸ ਦੇ ਮੁਲਜ਼ਮਾਂ ਦੇ ਤਾਰ ਝਾਰਖੰਡ ਅਤੇ ਪੱਛਮੀ ਬੰਗਾਲ ਨਾਲ ਜੁੜੇ ਹਨ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਦੇ ਨਾਂ ‘ਤੇ ਜਾਅਲੀ ਬੈਂਕ ਖਾਤਾ ਖੋਲ੍ਹਿਆ ਗਿਆ ਸੀ, ਪੁਲਿਸ ਨੇ ਇਸ ਮਾਮਲੇ ‘ਚ ਹੁਣ ਤਕ ਅੱਧਾ ਦਰਜਨ ਤੋਂ ਵੱਧ ਅਜਿਹੇ ਨਾਂਵਾਂ ਵਾਲੇ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ।


ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਕੋਰੋਨਾ ਤੋਂ ਬਚਾਉਣ ਦੀ ਕੋਸ਼ਿਸ਼ਾਂ ‘ਚ ਲੱਗੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਨਾਂ ਦਾ ਫਾਇਦਾ ਲੈ ਕੇ ਧੋਖੇਬਾਜ਼ ਲੋਕ ਆਪਣਾ ਲਾਹਾ ਲੈ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ‘ਤੇ ਇੱਕ ਫੇਸਬੁੱਕ ਅਕਾਉਂਟ ਬਣਾਇਆ ਗਿਆ ਹੈ।

ਇਹ ਫੇਸਬੁੱਕ ਅਕਾਉਂਟ ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਹੈ, ਅਤੇ ਕੋਰੋਨਾ ਮਹਾਮਾਰੀ ਬਾਰੇ ਸੰਦੇਸ਼ ਵੀ ਲਿਖੇ ਗਏ ਹਨ। ਵੇਖਣ ਤੋਂ ਲਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਕੋਰੋਨਾ ਮਹਾਮਾਰੀ ਦੇ ਨਾਂ ‘ਤੇ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਨਾਂ ‘ਤੇ ਇੱਕ ਫੇਸਬੁੱਕ ਖਾਤਾ ਖੋਲ੍ਹਿਆ ਹੈ। ਮਦਦ ਲਈ ਆਂਧਰਾ ਬੈਂਕ ਦਾ ਖਾਤਾ ਨੰਬਰ ਵੀ ਦਿੱਤਾ ਗਿਆ ਹੈ।

ਜਦੋਂ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੂੰ ਵੀ ਇਸ ਅਕਾਉਂਟ ਦਾ ਪਤਾ ਲੱਗਿਆ ਤਾਂ ਸਭ ਤੋਂ ਪਹਿਲਾਂ ਪੀਐਮਓ ਦੁਆਰਾ ਇਸ ਬਾਰੇ ਪਤਾ ਲਗਾਇਆ ਗਿਆ ਕਿ ਇਸ ਤਰ੍ਹਾਂ ਦਾ ਫੇਸਬੁੱਕ ਅਕਾਉਂਟ ਖੁੱਲ੍ਹਿਆ ਹੈ ਜਾਂ ਨਹੀਂ ਪਰ ਪਤਾ ਲੱਗਿਆ ਕਿ ਅਜਿਹਾ ਕੋਈ ਫੇਸਬੁੱਕ ਅਕਾਉਂਟ ਨਹੀਂ ਖੁੱਲ੍ਹਿਆ ਗਿਆ। ਇਸ ਦੌਰਾਨ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਨੇ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਹੁਣ ਤੱਕ ਪ੍ਰਧਾਨ ਮੰਤਰੀ ਰਾਹਤ ਫੰਡ ਜਾਂ ਪ੍ਰਧਾਨ ਮੰਤਰੀ ਕੇਅਰ ਫੰਡ ਦੇ ਨਾਂ ਦੇ 8 ਖਾਤੇ ਬੰਦ ਕਰ ਦਿੱਤੇ ਹਨ। ਲੋਕ ਭੁੱਲ ਰਹੇ ਹਨ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਇਹ ਫੰਡ ਖੋਲ੍ਹਿਆ ਹੈ, ਜਦਕਿ ਇਸ ਦੀ ਆੜ ਵਿੱਚ ਲੋਕ ਧੋਖਾਧੜੀ ਕਰ ਰਹੇ ਹਨ।