ਨਵੀਂ ਦਿੱਲੀ: ਭਾਰਤ ਦੀ ਰਾਫੇਲ ਟੀਮ ਤੋਂ ਡਰਦੇ ਪਾਕਿਸਤਾਨ ਹੁਣ ਚੀਨ ਵੱਲ ਦੌੜ ਰਿਹਾ ਹੈ। ਸੂਤਰਾਂ ਅਨੁਸਾਰ ਭਾਰਤ ਤੋਂ ਡਰਦੇ ਪਾਕਿਸਤਾਨ ਨੇ ਚੀਨ ਤੋਂ ਜੇਐਫ -20 ਲੜਾਕੂ ਜਹਾਜ਼ ਖਰੀਦਣ ਦੀ ਪਹਿਲ ਕੀਤੀ ਹੈ। ਪਾਕਿਸਤਾਨ ਸਰਕਾਰ ਦੇ ਸੂਤਰਾਂ ਅਨੁਸਾਰ ਚੀਨ ਨੇ ਹਾਲ ਹੀ ਵਿੱਚ ਪਾਕਿਸਤਾਨ ਸਰਕਾਰ ਨੂੰ ਜੇਐਫ -20 ਲੜਾਕੂ ਜਹਾਜ਼ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਸੀ ਅਤੇ ਹੁਣ ਪਾਕਿਸਤਾਨ ਸਰਕਾਰ ਨੇ ਚੀਨ ਤੋਂ 5 ਜੇਐਫ -20 ਲੜਾਕੂ ਜਹਾਜ਼ ਖਰੀਦਣ ਦੀ ਪਹਿਲ ਕੀਤੀ ਹੈ। ਸੂਤਰਾਂ ਅਨੁਸਾਰ ਹੁਣ ਤੱਕ ਚੀਨ ਦੇ ਇਨ੍ਹਾਂ ਲੜਾਕੂ ਜਹਾਜ਼ਾਂ ਦੀ ਕੀਮਤ ਰਾਹ 'ਚ ਰੋੜਾ ਬਣ ਰਹੀ ਸੀ।
ਪਾਕਿਸਤਾਨ ਸਰਕਾਰ ਦੇ ਸੂਤਰਾਂ ਦੇ ਅਨੁਸਾਰ ਚੀਨ ਜੋ ਕੀਮਤ ਮੰਗ ਰਿਹਾ ਸੀ, ਉਹ ਪਾਕਿਸਤਾਨ ਸਰਕਾਰ ਲਈ ਬਹੁਤ ਜ਼ਿਆਦਾ ਸੀ, ਪਰ ਫਰਾਂਸ ਤੋਂ ਰਾਫੇਲ ਟੀਮ ਦੇ ਭਾਰਤ ਆਉਣ ਤੋਂ ਤੁਰੰਤ ਬਾਅਦ, ਪਾਕਿਸਤਾਨ ਨੇ ਇਨ੍ਹਾਂ ਜਹਾਜ਼ਾਂ ਨੂੰ ਦੁਬਾਰਾ ਖਰੀਦਣ ਲਈ ਚੀਨ ਕੋਲ ਪਹੁੰਚ ਕੀਤੀ ਹੈ।
ਸਿਰਫ ਇਹ ਹੀ ਨਹੀਂ, ਪਿਛਲੇ ਕੁਝ ਸਾਲਾਂ ਵਿੱਚ ਪਾਕਿਸਤਾਨ ਦੇ ਨਾਲ ਪਹਿਲਾਂ ਤੋਂ ਮੌਜੂਦ ਜੇਐਫ -17 ਦੇ ਜਹਾਜ਼ਾਂ ਵਿੱਚ ਵੱਡੀਆਂ ਖਾਮੀਆਂ ਪਾਈਆਂ ਗਈਆਂ ਸੀ ਅਤੇ ਉਨ੍ਹਾਂ ਨੂੰ ਚੀਨ ਦੇ ਨਾਲ ਮਿਲ ਕੇ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਵਿੱਚ ਤੁਰਕੀ ਮਿਜ਼ਾਈਲਾਂ ਦੀ ਵਰਤੋਂ ਕੀਤੀ ਜਾ ਸਕੇ।
ਲੰਬੇ ਸਮੇਂ ਤੋਂ ਪਾਕਿਸਤਾਨੀ ਫੌਜ ਦੇ ਲਗਭਗ 40 ਜੇਐੱਫ-17 ਗਰਾਉਂਡਿਡ ਹਨ। ਇਨ੍ਹਾਂ ਵਿੱਚ ਕੈਨੋਪੀ ਇਲੈਕਟ੍ਰਿਕ ਸਿਸਟਮ ਖਰਾਬ ਪਾਇਆ ਗਿਆ। ਪਾਇਲਟ ਦੇ ਇਜੇਕਸ਼ਨ ਵਿੱਚ ਵੀ ਬਹੁਤ ਸਾਰੇ ਨੁਕਸ ਪਾਏ ਗਏ। ਇੰਨਾ ਹੀ ਨਹੀਂ ਜੇਐੱਫ -17 'ਚ ਕਈ ਥਾਵਾਂ 'ਤੇ ਤਰੇੜਾਂ ਵੀ ਪਾਈਆਂ ਗਈਆਂ, ਜਿਸ ਤੋਂ ਬਾਅਦ ਇਨ੍ਹਾਂ ਹਵਾਈ ਜਹਾਜ਼ਾਂ ਨੂੰ ਪਾਕਿਸਤਾਨ ਏਅਰ ਫੋਰਸ ਨੇ ਗਰਾਉਂਡ ਕੀਤਾ।