ਨਵੀਂ ਦਿੱਲੀ: ਜਦ ਤੋਂ ਕੋਰੋਨਾ ਵਾਇਰਸ ਮਹਾਮਾਰੀ ਨੇ ਜ਼ੋਰ ਫੜਿਆ ਹੈ, ਤਦ ਤੋਂ ਹੀ ਡਾਕਟਰ ਤੇ ਲੋਕ ਬਹੁਤ ਪ੍ਰਕਾਰ ਦੀਆਂ ਐਂਟੀਬਾਇਓਟਿਕ ਦਵਾਈਆਂ ਲੈ ਰਹੇ ਹਨ। ਹੁਣ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਤੋਂ ਵੱਡਾ ਖ਼ਤਰਾ ‘ਸੁਪਰ ਬੱਗ’ ਆ ਰਿਹਾ ਹੈ, ਜਿਸ ਕਾਰਨ ਲੋਕ ਕੁਝ ਡਰੇ ਹੋਏ ਹਨ।
ਦੁਨੀਆ ਦੀਆਂ ਵੱਡੀਆਂ ਦਵਾ ਕੰਪਨੀਆਂ ਦੇ ਸੰਗਠਨ ‘ਏਐਮਆਰ ਐਕਸ਼ਨ ਫ਼ੰਡ’ (AMR Action Fund) ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ’ਚ ਐਂਟੀ ਬਾਇਓਟਿਕਸ ਦੀ ਅੰਨ੍ਹੇਵਾਹ ਵਰਤੋਂ ਕਾਰਨ ਹੁਣ ਲੱਖਾਂ ਜ਼ਿੰਦਗੀਆਂ ਖ਼ਤਰੇ ’ਚ ਹਨ। ਇਹ ਦੱਸਿਆ ਗਿਆ ਹੈ ਕਿ ਕੋਰੋਨਾ ਵਿੱਚ ਐਂਟੀਬਾਇਓਟਿਕ ਦੇ ਇਲਾਜ ਕਾਰਣ ਵਾਇਰਸ ਤੇ ਬੈਕਟੀਰੀਆ ’ਚ ਦਵਾਈਆਂ ਪ੍ਰਤੀ ਪ੍ਰਤੀਰੋਧਕ ਸਮਰੱਥਾ ਵਿਕਸਤ ਹੋ ਰਹੀ ਹੈ, ਜੋ ਇਨ੍ਹਾਂ ਨੂੰ ਹੋਰ ਵੀ ਘਾਤਕ ਬਣਾ ਰਹੀ ਹੈ।
ਦੇਸ਼ ‘ਚ ਮੁੜ ਕੋਰੋਨਾ ਅਟੈਕ, ਸੁਪਰੀਮ ਕੋਰਟ ਵੱਲੋਂ ਸਾਰੇ ਸੂਬਿਆਂ ਤੋਂ ਰਿਪੋਰਟ ਤਲਬ, ਦੋ ਰਾਜਾਂ ਨੂੰ ਝਾੜ
ਏਐਮਆਰ ਐਕਸ਼ਨ ਫ਼ੰਡ ਨੇ ਦਾਅਵਾ ਕੀਤਾ ਹੈ ਕਿ 2050 ਤੱਕ ਦੁਨੀਆ ਵਿੱਚ ਇੱਕ ਕਰੋੜ ਲੋਕ ਐਂਟੀਬਾਇਓਟਿਕ ਖਾਣ ਕਾਰਣ ਸੁਪਰ ਬੱਗ ਦੇ ਸ਼ਿਕਾਰ ਹੋਣਗੇ, ਜਿਨ੍ਹਾਂ ਦੀ ਗਿਣਤਾ ਅੱਜ 7 ਲੱਖ ਹੈ। ਇਸ ਨਾਲ ਦੁਨੀਆ ਦੀ ਅਰਥ ਵਿਵਸਥਾ ਨੂੰ 100 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋਵੇਗਾ।
ਜਦੋਂ ਕਿਸੇ ਬੀਮਾਰੀ ਦੇ ਇਲਾਜ ਲਈ ਐਂਟੀ-ਬਾਇਓਟਿਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਬੈਕਟੀਰੀਆ, ਵਾਇਰਸ, ਉੱਲੀ ਤੇ ਪਰਜੀਵੀ ਵੀ ਖ਼ੁਦ ਨੂੰ ਬਚਾਉਣ ਲਈ ਬਹੁਤ ਤੇਜ਼ੀ ਨਾਲ ਆਪਣਾ ਰੂਪ ਬਦਲ ਲੈਂਦੇ ਹਨ। ਇਸੇ ਨੂੰ ਹੀ ਸੁਪਰ ਬੱਗ ਕਿਹਾ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਅੱਜ ਸੁਪਰ ਬੱਗ ਇਨਸਾਨ ਲਈ 10 ਵੱਡੇ ਖ਼ਤਰਿਆਂ ਵਿੱਚੋਂ ਇੱਕ ਹੈ। ਇਸ ਲਈ ਸਮਝਦਾਰ ਬਣੋ ਤੇ ਬਿਨਾ ਸਲਾਹ ਐਂਟੀ ਬਾਇਓਟਿਕਸ ਲੈਣ ਦੀ ਗ਼ਲਤੀ ਕਦੇ ਨਾ ਕਰੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੋਰੋਨਾ ਦੇ ਕਹਿਰ ਮਗਰੋਂ ਨਵੀਂ ਮੁਸੀਬਤ, ‘ਸੁਪਰ-ਬੱਗ’ ਤੋਂ ਸਹਿਮੀ ਦੁਨੀਆ, ਮਨੁੱਖਤਾ ਲਈ ਵੱਡਾ ਖ਼ਤਰਾ
ਏਬੀਪੀ ਸਾਂਝਾ
Updated at:
23 Nov 2020 04:17 PM (IST)
ਜਦ ਤੋਂ ਕੋਰੋਨਾ ਵਾਇਰਸ ਮਹਾਮਾਰੀ ਨੇ ਜ਼ੋਰ ਫੜਿਆ ਹੈ, ਤਦ ਤੋਂ ਹੀ ਡਾਕਟਰ ਤੇ ਲੋਕ ਬਹੁਤ ਪ੍ਰਕਾਰ ਦੀਆਂ ਐਂਟੀਬਾਇਓਟਿਕ ਦਵਾਈਆਂ ਲੈ ਰਹੇ ਹਨ। ਹੁਣ ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਤੋਂ ਵੱਡਾ ਖ਼ਤਰਾ ‘ਸੁਪਰ ਬੱਗ’ ਆ ਰਿਹਾ ਹੈ, ਜਿਸ ਕਾਰਨ ਲੋਕ ਕੁਝ ਡਰੇ ਹੋਏ ਹਨ।
- - - - - - - - - Advertisement - - - - - - - - -