ਨਵੀਂ ਦਿੱਲੀ: ਦੁਨੀਆ ’ਚ ਕੋਰੋਨਾਵਾਇਰਸ ਦੀ ਲਾਗ ਇੱਕ ਵਾਰ ਫਿਰ ਉਤਾਂਹ ਜਾਣ ਲੱਗਾ ਹੈ। ਇਸ ਵਾਇਰਸ ਤੋਂ ਬਚਾਅ ਲਈ ਸਭ ਨੂੰ ਵੈਕਸੀਨ ਦੀ ਉਡੀਕ ਹੈ। ਹੁਣ ਇਹ ਉਡੀਕ ਛੇਤੀ ਖ਼ਤਮ ਹੋ ਸਕਦੀ ਹੈ। ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਦੱਸਿਆ ਹੈ ਕਿ ਭਾਰਤ ’ਚ ਵੈਕਸੀਨ ਆਉਣ ’ਤੇ ਸਭ ਤੋਂ ਪਹਿਲਾਂ ਕਿਹੜੇ ਲੋਕਾਂ ਨੂੰ ਦਿੱਤੀ ਜਾਵੇਗੀ।
ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਸਿਹਤ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ। ਇਸ ਤੋਂ ਬਾਅਦ ਮੋਹਰੀ ਰਹਿ ਕੇ ਕੋਰੋਨਾਵਾਇਰਸ ਨੂੰ ਰੋਕਣ ਲਈ ਕੰਮ ਕਰਨ ਵਾਲੇ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ ਤੇ ਨੀਮ ਫ਼ੌਜੀ ਬਲਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ।
ਉਨ੍ਹਾਂ ਤੋਂ ਬਾਅਦ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲੱਗੇਗੀ। ਫਿਰ 50 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਗਰੁੱਪ ਨੂੰ ਤੇ ਫਿਰ ਆਖ਼ਰ ਵਿੱਚ ਉਨ੍ਹਾਂ ਮਰੀਜ਼ਾਂ ਨੂੰ ਲੱਗੇਗੀ, ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਰੋਗ ਹਨ।
ਭਾਰਤ ਨੂੰ ਜਨਵਰੀ-ਫ਼ਰਵਰੀ ’ਚ ਬਹੁਤ ਸਾਰੀਆਂ ਐਂਟੀ ਕੋਵਿਡ ਵੈਕਸੀਨਜ਼ ਮਿਲਣ ਦੀ ਸੰਭਾਵਨਾ ਹੈ। ਭਾਰਤ ਸਰਕਾਰ ਵੱਲੋਂ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਨੂੰ ਆੱਕਸਫ਼ੋਰਡ ਯੂਨੀਵਰਸਿਟੀ ਅਤੇ ਫ਼ਾਰਮਾ ਕੰਪਨੀ ਐਸਟ੍ਰਾਜੇਨੇਕਾ ਵੱਲੋਂ ਮਿਲ ਕੇ ਬਣਾਈ ਜਾ ਰਹੀ ਕੋਰੋਨਾ ਵਾਇਰਸ ਦੀ ਸੰਭਾਵੀ ਵੈਕਸੀਨ ਲਈ ਹੰਗਾਮੀ ਮਨਜ਼ੂਰੀ ਦੇ ਸਕਦਾ ਹੈ।
ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਗੇੜ-1 ਤੇ 2 ਦੇ ਪ੍ਰੀਖਣਾਂ ਦੇ ਡਾਟਾ ਨੂੰ ਸਬਮਿਟ ਕਰਨ ਤੋਂ ਬਾਅਦ ਹੰਗਾਮੀ ਮਨਜ਼ੂਰੀ ਮਿਲ ਸਕਦੀ ਹੈ। ਰੈਗੂਲੇਟਰੀ ਸੂਤਰਾਂ ਮੁਤਾਬਕ ਭਾਰਤ ਬਾਇਓਟੈਕ ਵੈਕਸੀਨ ਲਈ ਡਾਟਾ ਪ੍ਰਕਾਸ਼ਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ, ਜੋ ਹੁਣ ਭਾਰਤ ਵਿੱਚ ਗੇੜ-3 ਦੇ ਪ੍ਰੀਖਣਾਂ ਵਿੱਚ ਹੈ। ਇਸ ਲਈ ਫ਼ਰਵਰੀ ਤੱਕ ਦੋ ਟੀਕੇ ਉਪਲਬਧ ਹੋ ਸਕਦੇ ਹਨ।
Election Results 2024
(Source: ECI/ABP News/ABP Majha)
ਜਲਦ ਆ ਰਹੀ ਕੋਰੋਨਾ ਵੈਕਸੀਨ, ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਮਿਲੇਗੀ, ਸਿਹਤ ਮੰਤਰੀ ਨੇ ਕੀਤਾ ਸਪਸ਼ਟ
ਏਬੀਪੀ ਸਾਂਝਾ
Updated at:
23 Nov 2020 03:11 PM (IST)
ਦੁਨੀਆ ’ਚ ਕੋਰੋਨਾਵਾਇਰਸ ਦੀ ਲਾਗ ਇੱਕ ਵਾਰ ਫਿਰ ਉਤਾਂਹ ਜਾਣ ਲੱਗਾ ਹੈ। ਇਸ ਵਾਇਰਸ ਤੋਂ ਬਚਾਅ ਲਈ ਸਭ ਨੂੰ ਵੈਕਸੀਨ ਦੀ ਉਡੀਕ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -