ਚੰਡੀਗੜ੍ਹ: ਸ਼ਾਇਦ ਇਹ ਸੁਣ ਕੇ ਹੈਰਾਨੀ ਹੋਏਗੀ ਕੇ 1947 ਤੋਂ ਹੁਣ ਤੱਕ ਭਾਰਤੀ ਫੌਜ ਚੀਨ ਤੇ ਕੋਰੀਆ ਦੇ ਕੱਪੜੇ ਦੀ ਵਰਦੀ ਪਾਉਂਦੀ ਆ ਰਹੀ ਹੈ। ਹੁਣ ਪਹਿਲੀ ਵਾਰ ਫੌਜ ਨੂੰ ਦੇਸੀ ਵਰਦੀ ਮਿਲੇਗੀ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਆਤਮ ਨਿਰਭਰ ਭਾਰਤ’ ਸੂਤਰ ਨੂੰ ਭਾਰਤੀ ਫ਼ੌਜ ਨੇ ਵੀ ਅਪਣਾਇਆ ਹੈ। ਦੇਸ਼ ਦੇ ਪੁਲਿਸ ਬਲਾਂ ਤੇ ਫ਼ੌਜ ਲਈ ਵਿਸ਼ੇਸ਼ ਕੱਪੜਾ ਹੁਣ ਤੱਕ ਚੀਨ, ਤਾਇਵਾਨ ਤੇ ਕੋਰੀਆ ਤੋਂ ਮੰਗਵਾਇਆ ਜਾਂਦਾ ਸੀ ਪਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੁਣ ਇਹ ਕੱਪੜਾ ਸੂਰਤ ’ਚ ਤਿਆਰ ਹੋਇਆ ਕਰੇਗਾ।
ਸੂਰਤ ਦੀ ਟੈਕਸਟਾਈਲ ਮਿੱਲ ਨੂੰ ਫ਼ੌਜ ਲਈ 10 ਲੱਖ ਮੀਟਰ ਡਿਫ਼ੈਂਸ ਫ਼ੈਬ੍ਰਿਕ ਤਿਆਰ ਕਰਨ ਦਾ ਪਹਿਲਾ ਆਰਡਰ ਮਿਲਿਆ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਕੱਪੜਾ ਤਿਆਰ ਹੋ ਰਿਹਾ ਹੈ। ਉਂਝ ਦੇਸ਼ ਵਿੱਚ ਪੁਲਿਸ ਬਲਾਂ, ਫ਼ੌਜ ਦੇ 50 ਲੱਖ ਤੋਂ ਵੱਧ ਜਵਾਨਾਂ ਲਈ ਹਰ ਸਾਲ 5 ਕਰੋੜ ਮੀਟਰ ਫ਼ੈਬ੍ਰਿਕ ਲੱਗਦਾ ਹੈ।
ਲਕਸ਼ਮਪਤੀ ਸਮੂਹ ਦੇ ਐੰਮਡੀ ਸੰਜੇ ਸਰਾਵਗੀ ਅਨੁਸਾਰ DRDO, CII ਦੇ ਦੱਖਣੀ ਗੁਜਰਾਤ ਸੰਗਠਨ ਦੇ ਅਹੁਦੇਦਾਰਾਂ ਤੇ ਸੂਰਤ ਦੇ ਕੱਪੜਾ ਵਪਾਰੀਆਂ ਬੀਤੇ ਸਤੰਬਰ ਮਹੀਨੇ ਇੱਕ ਵਰਚੁਅਲ ਮੀਟਿੰਗ ਹੋਈ ਸੀ; ਜਿੱਥੇ ਸੂਰਤ ਦੇ ਟੈਕਸਟਾਈਲ ਉਦਯੋਗ ਨੂੰ ਦੇਸ਼ ਦੀਆਂ ਤਿੰਨੇ ਫ਼ੌਜਾਂ ਸਮੇਤ ਵੱਖੋ-ਵੱਖਰੇ ਫ਼ੌਜੀ ਬਲਾਂ ਦੀ ਜ਼ਰੂਰਤ ਅਨੁਸਾਰ ਕੱਪੜਾ ਤਿਆਰ ਕਰਨ ਲਈ ਆਖਿਆ ਗਿਆ ਸੀ।
ਦੀਵਾਲੀ ਤੋਂ ਪਹਿਲਾਂ ਹੀ ਡਿਫ਼ੈਂਸ ਫ਼ੈਬ੍ਰਿਕ ਦਾ ਸੈਂਪਲ ਟੈਸਟ ਲਈ ਭੇਜ ਦਿੱਤਾ ਗਿਆ ਸੀ। ਪ੍ਰਵਾਨਗੀ ਮਿਲਣ ਤੋਂ ਬਾਅਦ ਪੰਜ ਤੋਂ ਸੱਤ ਵੱਡੇ ਉਤਪਾਦਕਾਂ ਦੀ ਮਦਦ ਨਾਲ ਇਹ ਕੱਪੜਾ ਤਿਆਰ ਕੀਤਾ ਜਾ ਰਿਹਾ ਹੈ। ਇਹ ਅਗਲੇ ਦੋ ਮਹੀਨਿਆਂ ’ਚ ਤਿਆਰ ਹੋਣਾ ਹੈ। DRDO ਦੀਆਂ ਹਦਾਇਤਾਂ ਮੁਤਾਬਕ ਲੈਬ ਤੇ ਜ਼ਰੂਰੀ ਮੁਹਾਰਤ ਵਾਲੇ ਕਰਮਚਾਰੀਆਂ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ।
ਇਹ ਕੱਪੜਾ ਹਾਈਟੈਨੈਸਿਟੀ ਵਾਲੇ ਸੂਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਫਿਰ ਇਸ ਨੂੰ ਪੰਜਾਬ ਤੇ ਹਰਿਆਣਾ ਦੀ ਗਾਰਮੈਂਟ ਯੂਨਿਟ ’ਚ ਭੇਜਿਆ ਜਾਵੇਗਾ, ਜਿੱਥੇ ਇਸ ਕੱਪੜੇ ਦਾ ਮਿਆਰ ਵਧਾਇਆ ਜਾਵੇਗਾ। ਫਿਰ ਇਸ ਤੋਂ ਜੁੱਤੀਆਂ, ਪੈਰਾਸ਼ੂਟ, ਵਰਦੀਆਂ ਤੇ ਬੁਲੇਟਪਰੂਫ਼ ਜਾਕੇਟ, ਬੈਗ ਤਿਆਰ ਹੋਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
1947 ਤੋਂ ਹੁਣ ਤੱਕ ਭਾਰਤੀ ਫੌਜ ਪਾਉਂਦੀ ਰਹੀ ਚੀਨੀ ਵਰਦੀ! ਪਹਿਲੀ ਵਾਰ ਮਿਲੇਗੀ ਦੇਸੀ ਵਰਦੀ
ਏਬੀਪੀ ਸਾਂਝਾ
Updated at:
23 Nov 2020 01:17 PM (IST)
ਪਹਿਲੀ ਵਾਰ ਫੌਜ ਨੂੰ ਦੇਸੀ ਵਰਦੀ ਮਿਲੇਗੀ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਆਤਮ ਨਿਰਭਰ ਭਾਰਤ’ ਸੂਤਰ ਨੂੰ ਭਾਰਤੀ ਫ਼ੌਜ ਨੇ ਵੀ ਅਪਣਾਇਆ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -