ਨਵੀਂ ਦਿੱਲੀ: ਅੱਜ ਅਸੀਂ ਤੁਹਾਨੂੰ ਅਜਿਹੀ ਖੇਤੀ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਕਰੋੜਪਤੀ ਬਣ ਸਕਦੇ ਹੋ। ਮੱਧ ਪ੍ਰਦੇਸ਼ ਦੇ ਧਾਰ ਜ਼ਿਲੇ ਦੇ ਪਿੰਡ ਸਿਰਸੌਦਾ ਦੇ ਵਸਨੀਕ ਵਿਨੋਦ ਚੌਹਾਨ ਨੇ ਇਸ ਵਿਸ਼ੇਸ਼ ਖੇਤੀਬਾੜੀ ਕਰਕੇ ਬੰਪਰ ਆਮਦਨੀ ਕੀਤੀ ਹੈ। ਦੱਸ ਦੇਈਏ ਕਿ ਇਹ ਆਮਦਨੀ ਹਾੜ੍ਹੀ ਦੇ ਫਸਲਾਂ ਦੇ ਸੀਜ਼ਨ ਦੌਰਾਨ ਹੋਈ ਹੈ। ਉੱਥੇ ਹੀ ਵਿਨੋਦ ਨੇ ਰਵਾਇਤੀ ਖੇਤੀ ਦੀ ਬਜਾਏ ਲੀਕ ਤੋਂ ਹਟ ਕੇ ਖੇਤੀ ਕੀਤੀ, ਜਿਸ ਵਿੱਚ ਉਸ ਨੇ ਬਹੁਤ ਪੈਸਾ ਕਮਾ ਲਿਆ।


ਕੋਰੋਨਾ ਦੇ ਕਹਿਰ ਮਗਰੋਂ ਨਵੀਂ ਮੁਸੀਬਤ, ‘ਸੁਪਰ-ਬੱਗ’ ਤੋਂ ਸਹਿਮੀ ਦੁਨੀਆ, ਮਨੁੱਖਤਾ ਲਈ ਵੱਡਾ ਖ਼ਤਰਾ

ਵਿਨੋਦ ਨੇ ਆਮ ਕਣਕ ਦੀ ਬਿਜਾਈ ਦੀ ਬਜਾਏ ਕਾਲੀ ਕਣਕ ਦੀ ਕਾਸ਼ਤ ਕੀਤੀ ਹੈ। ਕਿਸਾਨ ਵਿਨੋਦ ਚੌਹਾਨ ਨੇ ਆਪਣੀ 20 ਵਿੱਘੇ ਜ਼ਮੀਨ ਵਿੱਚ ਕਾਲੀ ਕਣਕ ਦੀ ਬਿਜਾਈ ਕੀਤੀ ਸੀ। ਜਦੋਂ ਇਹ ਫਸਲ ਤਿਆਰ ਹੁੰਦੀ ਹੈ, ਤਾਂ ਉਨ੍ਹਾਂ ਦੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਨੋਦ ਚੌਹਾਨ ਨੇ ਦੱਸਿਆ ਕਿ ਉਸ ਨੇ 20 ਵਿੱਘੇ ਜ਼ਮੀਨ ਵਿੱਚ 5 ਕੁਇੰਟਲ ਕਣਕ ਦੀ ਬਿਜਾਈ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ 200 ਕੁਇੰਟਲ ਕਾਲੀ ਕਣਕ ਦਾ ਇੱਕ ਵੱਡਾ ਝਾੜ ਮਿਲਿਆ ਅਤੇ ਜਦੋਂ ਲੋਕਾਂ ਨੂੰ ਇਸ ਖੇਤੀ ਬਾਰੇ ਪਤਾ ਲੱਗਿਆ ਤਾਂ ਉਸ ਕੋਲ ਦੂਜੇ ਰਾਜਾਂ ਤੋਂ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਹਨ।

ਦੇਸ਼ ‘ਚ ਮੁੜ ਕੋਰੋਨਾ ਅਟੈਕ, ਸੁਪਰੀਮ ਕੋਰਟ ਵੱਲੋਂ ਸਾਰੇ ਸੂਬਿਆਂ ਤੋਂ ਰਿਪੋਰਟ ਤਲਬ, ਦੋ ਰਾਜਾਂ ਨੂੰ ਝਾੜ

ਕਾਲੀ ਕਣਕ ਵਿੱਚ ਆਮ ਕਣਕ ਨਾਲੋਂ ਆਇਰਨ ਵਧੇਰੇ ਹੁੰਦਾ ਹੈ, ਇਸ ਤੋਂ ਇਲਾਵਾ ਇਹ ਵਧੇਰੇ ਪੌਸ਼ਟਿਕ ਵੀ ਹੁੰਦਾ ਹੈ। ਇਸ ਕਾਰਨ ਕਰਕੇ ਇਸ ਦੀ ਕੀਮਤ ਵੀ ਦੁਗਣੀ ਹੈ। ਵਿਨੋਦ ਨੇ ਯੂ-ਟਿਊਬ ਤੋਂ ਕਾਲੀ ਕਣਕ ਦੀ ਖੇਤੀ ਬਾਰੇ ਸਿੱਖਿਆ ਹੈ। ਵਿਨੋਦ ਹਮੇਸ਼ਾ ਹੀ ਖੇਤੀ 'ਚ ਕੁਝ ਵੱਖਰਾ ਕਰਨਾ ਚਾਹੁੰਦਾ ਸੀ, ਜਿਸ ਤੋਂ ਬਾਅਦ ਉਸ ਨੂੰ ਯੂ-ਟਿਊਬ 'ਤੇ ਕਾਲੀ ਕਣਕ ਦੀ ਕਾਸ਼ਤ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਵਿਨੋਦ ਨੇ ਖੇਤੀ ਮਾਹਰ ਕੋਲ ਪਹੁੰਚ ਕੀਤੀ ਫਿਰ ਵੀਹ ਬਿਘੇ ਤੋਂ ਕਾਲੀ ਕਣਕ ਦੀ ਕਾਸ਼ਤ ਸ਼ੁਰੂ ਕੀਤੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ