ਗਿੱਦੜਬਾਹਾ: ਪਠਾਨਕੋਟ ਦੇ ਥਰਿਆਲ 'ਚ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ 'ਤੇ ਹਮਲਾ ਕਰਨ ਵਾਲੇ ਗੈਂਗ ਦੇ ਬਾਕੀ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਵਿੱਚ ਲੁੱਟਾਂ-ਖੋਹਾਂ ਕਰਨ ਵਾਲਾ ਇਹ ਗੈਂਗ ਗਿੱਦੜਬਾਹਾ ਵਿੱਚ ਝੁੱਗੀਆਂ ਬਣਾ ਕੇ ਰਹਿ ਰਿਹਾ ਸੀ। ਇਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿਛ ਦੌਰਾਨ ਦੱਸਿਆ ਕਿ ਇਨ੍ਹਾਂ ਨੇ ਹੋਰ ਸਾਥੀਆਂ ਨਾਲ ਰਲ ਕੇ ਵੱਡਾ ਅੰਤਰਰਾਜੀ ਆਪਰਾਧੀ ਗੈਂਗ ਬਣਾਇਆ ਹੋਇਆ ਹੈ।


ਇਸ ਗੈਂਗ ਦੇ ਮੈਂਬਰਾਂ ਨੇ ਹੀ ਪਠਾਨਕੋਟ ਵਿੱਚ 19-20 ਅਗਸਤ ਰਾਤ ਦੇ ਸਮੇਂ ਪਿੰਡ ਥਰਿਆਲ ਵਿੱਚ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦੇ ਘਰ ਵਿੱਚ ਵੜ ਕੇ ਲੁੱਟ-ਖੋਹ ਕੀਤੀ ਸੀ। ਇਸ ਗਰੋਹ ਦੇ ਮੈਂਬਰਾਂ ਨੇ ਪਰਿਵਾਰ ਨੂੰ ਗੰਭੀਰ ਸੱਟਾਂ ਮਾਰੀਆਂ ਸੀ ਜਿਸ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਤੇ ਇੱਕ ਔਰਤ ਅਜੇ ਤੱਕ ਗੰਭੀਰ ਰੂਪ ਵਿੱਖ ਜ਼ਖਮੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਤੇ ਵੀ ਝੁੱਗੀਆਂ ਬਣਾ ਕੇ ਰਹਿਣ ਲੱਗ ਜਾਂਦੇ ਹਨ। ਜਿਹੜੇ ਦਿਨ ਸਮੇਂ ਛੋਟੀ ਮੋਟੀ ਚੀਜ਼ਾਂ ਵੇਚਣ ਦੇ ਬਹਾਨੇ ਜਾਂ ਭਿਖਾਰੀ ਬਣ ਕੇ ਘੁੰਮਦੇ ਹਨ।

ਇਸ ਦੌਰਾਨ ਉਹ ਚੰਗੇ ਘਰਾਂ ਦੀ ਰੇਕੀ ਕਰਕੇ ਨਿਸ਼ਾਨਦੇਹੀ 'ਤੇ ਅੰਦਰਲੇ ਹਾਲਾਤ ਦੀ ਜਾਣਕਾਰੀ ਲੈ ਲੈਂਦੇ ਹਨ। ਫਿਰ ਰਾਤ ਨੂੰ ਇਹ ਹਥਿਆਰ ਤੇ ਡਾਂਗਾਂ ਨਾਲ ਲੈਸ ਹੋ ਕੇ ਸ਼ਨਾਖਤ ਕੀਤੇ ਘਰ 'ਤੇ ਹਮਲਾ ਕਰ ਦਿੰਦੇ ਹਨ। ਉਨ੍ਹਾਂ ਪਾਸੋਂ ਘਰਾਂ ਵਿੱਚ ਮੌਜੂਦ ਕੀਮਤੀ ਗਹਿਣੇ, ਸੋਨਾ, ਜਵੈਲਰੀ ਤੇ ਨਕਦੀ ਸਭ ਕੁਝ ਲੁੱਟ ਕੇ ਲੈ ਜਾਂਦੇ ਹਨ। ਇਨ੍ਹਾਂ ਨੇ ਯੂਪੀ, ਹਰਿਆਣਾ, ਪੰਜਾਬ ਤੇ ਉੱਤਰਾਖੰਡ ਵਿੱਚ ਬਹੁਤ ਥਾਵਾਂ 'ਤੇ ਕਤਲ ਡਕੈਤੀਆਂ ਤੇ ਅਜਿਹੇ ਹੋਰ ਜੁਰਮਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ