ਨਵੀਂ ਦਿੱਲੀ: ਕੋਰੋਨਾ ਦੀ ਦਹਿਸ਼ਤ 'ਚ ਵੀ ਬਲਾਤਕਾਰ ਜਿਹੀਆਂ ਸ਼ਰਮਨਾਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇੱਕ ਨਾਬਾਲਿਗ ਨੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਗੁਆਂਢ 'ਚ ਰਹਿ ਰਹੀ 16 ਸਾਲਾ ਨਾਬਾਲਿਗ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ। ਘਟਨਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਪਰ ਜਦੋਂ ਨਾਬਾਲਿਗ ਦੀ ਮੈਡੀਕਲ ਜਾਂਚ ਰਿਪੋਰਟ ਆਈ ਤਾਂ ਇਹ ਕੋਰੋਨਾ ਪੌਜ਼ੇਟਿਵ ਨਿਕਲੀ। ਇਸ ਨਾਲ ਪੂਰੀ ਜਾਂਚ ਟੀਮ ਦੇ ਹੋਸ਼ ਉਡਦੇ ਹੋਏ ਹਨ।
ਕੇਂਦਰੀ ਜ਼ਿਲ੍ਹਾ ਪੁਲਿਸ ਅਨੁਸਾਰ 16 ਸਾਲਾ ਲੜਕੀ ਆਪਣੇ ਪਰਿਵਾਰ ਨਾਲ ਨਬੀ ਕਰੀਮ ਵਿੱਚ ਕਿਰਾਏ ‘ਤੇ ਰਹਿੰਦੀ ਹੈ। ਇਲਜ਼ਾਮ ਹੈ ਕਿ ਉਸ ਦੀ ਇਮਾਰਤ ‘ਚ ਰਹਿਣ ਵਾਲੇ ਹੋਰ ਭਾਈਚਾਰੇ ਦੇ ਨੌਜਵਾਨ ਨੇ ਉਸ ਨੂੰ ਬਹਾਨੇ ਨਾਲ ਘਰ ਬੁਲਾਇਆ ਤੇ ਫਿਰ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਉਸ ਦਾ ਰਿਸ਼ਤੇਦਾਰ ਸਮੀਮੁੱਲਾ ਵੀ ਪਹੁੰਚ ਗਿਆ ਤੇ ਉਸ ਨੇ ਬਲਾਤਕਾਰ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ।
ਡਾ. ਮਨਮੋਹਨ ਸਿੰਘ ਦੀ ਹਾਲਤ ਬਾਰੇ ਤਾਜ਼ਾ ਜਾਣਕਾਰੀ ਆਈ ਸਾਹਮਣੇ
ਨਾਬਾਲਗ ਨੂੰ ਜੁਵੇਨਾਇਲ ਜਸਟਿਸ ਬੋਰਡ ‘ਚ ਪੇਸ਼ ਕਰਨ ਤੋਂ ਬਾਅਦ ਬਾਲ ਸੁਧਾਰ ਘਰ ਤੇ ਬਾਲਗ ਨੂੰ ਤੀਸ ਹਜ਼ਾਰੀ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ।
ਦੂਜੇ ਪਾਸੇ, ਕਾਰਵਾਈ ‘ਚ ਸ਼ਾਮਲ ਸਾਰੇ ਪੁਲਿਸ ਕਰਮਚਾਰੀਆਂ ਨੂੰ ਮੈਜਿਸਟਰੇਟ ਤੇ ਰੀਡਰ ਸਮੇਤ ਹੋਮ ਕੁਵਾਰੰਟੀਨ ਰਹਿਣ ਲਈ ਕਿਹਾ ਗਿਆ। ਜਿਸ ਇਮਾਰਤ ‘ਚ ਨਾਬਾਲਿਗ ਅਤੇ ਦੋਸ਼ੀ ਰਹਿੰਦੇ ਸੀ, ਉਸ ਨੂੰ ਸੀਲ ਕਰ ਦਿੱਤਾ ਗਿਆ ਤੇ ਸਾਰਿਆਂ ਨੂੰ ਹੋਮ ਕੁਵਾਰੰਟੀਨ ਦੇ ਨਿਰਦੇਸ਼ ਦਿੱਤੇ ਗਏ ਹਨ।
ਗੈਂਗਰੇਪ ਪੀੜਤਾ ਨਿਕਲੀ ਕੋਰੋਨਾ ਪੌਜ਼ੇਟਿਵ, ਖ਼ੁਲਾਸੇ ਨੇ ਉਡਾਏ ਸਭ ਦੇ ਹੋਸ਼
ਏਬੀਪੀ ਸਾਂਝਾ
Updated at:
11 May 2020 12:31 PM (IST)
ਕੋਰੋਨਾ ਦੀ ਦਹਿਸ਼ਤ 'ਚ ਵੀ ਬਲਾਤਕਾਰ ਜਿਹੀਆਂ ਸ਼ਰਮਨਾਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇੱਕ ਨਾਬਾਲਿਗ ਨੇ ਆਪਣੇ ਰਿਸ਼ਤੇਦਾਰ ਨਾਲ ਮਿਲ ਕੇ ਗੁਆਂਢ 'ਚ ਰਹਿ ਰਹੀ 16 ਸਾਲਾ ਨਾਬਾਲਿਗ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ।
ਸੰਕੇਤਕ ਤਸਵੀਰ
- - - - - - - - - Advertisement - - - - - - - - -