ਨਵੀਂ ਦਿੱਲੀ: ਪੈਟਰੋਲ ਦੀ ਕੀਮਤ 100 ਰੁਪਏ ਤੱਕ ਪੁੱਜਣ ਤੋਂ ਬਾਅਦ ਐਲਪੀਜੀ ਸਿਲੰਡਰ (LPG Cylinder) ਦੀ ਕੀਮਤ ਵੀ ਆਕਾਸ਼ ਨੂੰ ਛੋਹਣ ਲੱਗੀ ਹੈ। ਵੀਰਵਾਰ ਨੂੰ ਇੱਕ ਵਾਰ ਫਿਰ ਐਲਪੀਜੀ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ 14.2 ਕਿਲੋਗ੍ਰਾਮ ਦੀ ਬਿਨਾ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ। ਸਿਰਫ਼ 21 ਦਿਨਾਂ ਅੰਦਰ 100 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਦਸੰਬਰ ਤੋਂ ਲੈ ਕੇ ਹੁਣ ਤੱਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 225 ਰੁਪਏ ਦਾ ਤਿੱਖਾ ਵਾਧਾ ਹੋ ਚੁੱਕਾ ਹੈ।

 

ਇੱਕ ਦਸੰਬਰ ਤੋਂ ਪਹਿਲਾਂ LPG ਸਿਲੰਡਰ ਦੀ ਕੀਮਤ 594 ਰੁਪਏ ਪਰ 1 ਦਸੰਬਰ, 2020 ਨੂੰ ਇਹ 50 ਰੁਪਏ ਵਧਾ ਦਿੱਤੀ ਗਈ ਸੀ। 16 ਫ਼ਰਵਰੀ ਨੂੰ ਵੀ ਇਸ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ।

 

ਕਦੋਂ ਕਿੰਨੀ ਵਧੀ ਸਿਲੰਡਰ ਦੀ ਕੀਮਤ

 

25 ਫ਼ਰਵਰੀ

50

794

15 ਫ਼ਰਵਰੀ

50

769

04 ਫ਼ਰਵਰੀ

25

719

16 ਫ਼ਰਵਰੀ

50

694

01 ਦਸੰਬਰ

50

644

 

ਪ੍ਰਮੁੱਖ ਸ਼ਹਿਰਾਂ ਵਿੱਚ ਬਿਨਾ ਸਬਸਿਡੀ ਵਾਲੇ 14.2 ਕਿਲੋਗ੍ਰਾਮ LPG ਸਿਲੰਡਰ ਦੀ ਨਵੀਂ ਕੀਮਤ

 

ਸ਼ਹਿਰ

ਕੀਮਤ

ਦਿੱਲੀ

794

ਮੁੰਬਈ

794

ਕੋਲਕਾਤਾ

822

ਲਖਨਊ

832

ਆਗਰਾ

807

ਜੈਪੁਰ

805

ਪਟਨਾ

884

ਇੰਦੌਰ

822

ਪੁਣੇ

798

ਅਹਿਮਦਾਬਾਦ

801