ਮਨਵੀਰ ਕੌਰ ਰੰਧਾਵਾ
ਚੰਡੀਗੜ੍ਹ: ਇੱਕ ਮੰਦਭਾਗੇ ਹਾਦਸੇ 'ਚ 23 ਸਾਲਾ ਅਦਾਕਾਰ ਆਪਣੀ ਜਾਨ ਗਵਾ ਬੈਠੀ, ਜਦੋਂਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਸਯੂਵੀ ਜਿਸ 'ਚ ਉਹ ਸਵਾਰ ਸੀ, ਰਾਜਪੁਰਾ ਵਿੱਚ ਐਤਵਾਰ ਸਵੇਰੇ ਰੇਲਵੇ ਓਵਰਬ੍ਰਿਜ ਦੇ ਥੰਮ੍ਹ 'ਚ ਜਾ ਵੱਜੀ। ਹਾਦਸਾ ਵਾਪਰਨ ਵੇਲੇ ਪੀੜਤ ਪੰਜਾਬੀ ਫਿਲਮ ਦੀ ਸ਼ੂਟਿੰਗ ਲਈ ਪਟਿਆਲੇ ਜਾ ਰਹੇ ਸੀ। ਹਾਦਸਾ ਸਵੇਰੇ 6 ਵਜੇ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕਾ ਦੀ ਪਛਾਣ ਪੂਜਾ ਵਜੋਂ ਹੋਈ ਹੈ, ਜੋ ਸੈਕਟਰ 33, ਚੰਡੀਗੜ੍ਹ ਦੀ ਰਹਿਣ ਵਾਲੀ ਹੈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀਆਂ 'ਚ 22 ਸਾਲ ਦੀ ਰਿਸ਼ਿਕਾ ਤੇ 21 ਸਾਲਾ ਹਿਮਨੀ ਸੋਨੀ ਵੀ ਚੰਡੀਗੜ੍ਹ ਤੇ ਮੁਹਾਲੀ ਦੀ ਰਹਿਣ ਵਾਲੀਆਂ ਹਨ।
ਤਿੰਨੇ ਕੁੜੀਆਂ ਸਾਈਡ ਐਕਟਰਸ ਵਜੋਂ ਕੰਮ ਕਰ ਰਹੀਆਂ ਸੀ। ਇਹ ਜਾਣਕਾਰੀ ਕਾਰ ਦੇ ਜ਼ਖਮੀ ਡਰਾਈਵਰ ਤੋਂ ਮਿਲੀ ਹੈ। ਏਐਸਆਈ ਹਰਨੇਕ ਸਿੰਘ ਨੇ ਕਿਹਾ ਕਿ ਇਹ ਐਮੀ ਵਿਰਕ ਸਟਾਰਰ ਇੱਕ ਫ਼ਿਲਮ ਲਈ ਜਾ ਰਹੇ ਸੀ ਜਿਸ ਦੀ ਸ਼ੂਟਿੰਗ ਇਸ ਵੇਲੇ ਪਟਿਆਲੇ 'ਚ ਕੀਤੀ ਜਾ ਰਹੀ ਹੈ। ਘਟਨਾ ਵਾਪਰਨ ਵੇਲੇ ਪੀੜਤ ਲੋਕ ਪਟਿਆਲੇ ਵੱਲ ਜਾ ਰਹੇ ਸੀ। ਚੰਡੀਗੜ੍ਹ ਤੋਂ ਸਵੇਰੇ 4 ਵਜੇ ਲੜਕੀਆਂ ਰਵਾਨਾ ਹੋਈਆਂ ਤੇ ਰਾਜਪੁਰਾ ਦੇ ਰੇਲਵੇ ਓਵਰਬ੍ਰਿਜ ਕੋਲ ਪਹੁੰਚਣ 'ਤੇ ਕਾਰ ਪੁਲ ਦੇ ਖੰਭੇ ਨਾਲ ਟਕਰਾ ਗਈ। ਇਸ 'ਚ ਪੂਜਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਦੋ ਜਣੇ ਜ਼ਖਮੀ ਹੋਏ।
ਉਨ੍ਹਾਂ ਅੱਗੇ ਕਿਹਾ, "ਮੁੱਢਲੀ ਜਾਂਚ ਮੁਤਾਬਕ ਇਹ ਸਾਫ਼ ਹੈ ਕਿ ਇਹ ਘਟਨਾ ਸੰਘਣੀ ਧੁੰਦ ਤੇ ਘੱਟ ਦ੍ਰਿਸ਼ਟੀ ਕਾਰਨ ਹੋਈ ਹੈ। ਰਾਜਪੁਰਾ ਥਾਣੇ ਵਿਖੇ ਸੀਪੀਸੀ ਦੀ ਧਾਰਾ 174 ਦੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ।"
ਰਾਜਪੁਰਾ 'ਚ ਭਿਆਨਕ ਹਾਦਸਾ, ਫਿਲਮ ਦੀ ਸ਼ੂਟਿੰਗ ਕਰਨ ਜਾ ਰਹੀ ਅਦਾਕਾਰਾ ਦੀ ਮੌਤ, ਦੋ ਜ਼ਖ਼ਮੀ
ਮਨਵੀਰ ਕੌਰ ਰੰਧਾਵਾ
Updated at:
03 Feb 2020 03:53 PM (IST)
ਇੱਕ ਮੰਦਭਾਗੇ ਹਾਦਸੇ 'ਚ 23 ਸਾਲਾ ਅਦਾਕਾਰ ਆਪਣੀ ਜਾਨ ਗਵਾ ਬੈਠੀ, ਜਦੋਂਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਸਯੂਵੀ ਜਿਸ 'ਚ ਉਹ ਸਵਾਰ ਸੀ, ਰਾਜਪੁਰਾ ਵਿੱਚ ਐਤਵਾਰ ਸਵੇਰੇ ਰੇਲਵੇ ਓਵਰਬ੍ਰਿਜ ਦੇ ਥੰਮ੍ਹ 'ਚ ਜਾ ਵੱਜੀ।
- - - - - - - - - Advertisement - - - - - - - - -