ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਵਿਚਕਾਰ ਗੂਗਲ ਕੋਰੋਨਾ ਵਾਰੀਅਰਜ਼ ਦਾ ਧੰਨਵਾਦ ਕਰ ਰਿਹਾ ਹੈ ਜੋ ਲੌਕਡਾਊਨ ਹੋਣ ਦੇ ਬਾਵਜੂਦ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਗੂਗਲ ਨੇ ਡੂਡਲ ਦੀ ਇਕ ਵਿਸ਼ੇਸ਼ ਲੜੀ ਤਿਆਰ ਕੀਤੀ ਹੈ, ਜਿਸ ਦੇ ਤਹਿਤ ਉਹ ਉਨ੍ਹਾਂ ਲੋਕਾਂ ਦਾ ਸਨਮਾਨ ਕਰ ਰਿਹਾ ਹੈ ਜੋ ਇਸ ਮਹਾਂਮਾਰੀ ‘ਚ ਵੀ ਲੋਕਾਂ ਦੀ ਮਦਦ ਕਰ ਰਹੇ ਹਨ।


ਗੂਗਲ ਨੇ ਇਕ ਵਾਰ ਫਿਰ ਇਕ ਵਿਸ਼ੇਸ਼ ਡੂਡਲ ਬਣਾਇਆ ਹੈ. ਹੁਣ ਤਕ ਗੂਗਲ ਹਰ ਰੋਜ਼ ਵੱਖ-ਵੱਖ ਪੇਸ਼ੇ ਦੇ ਲੋਕਾਂ ਦੇ ਸਨਮਾਨ ‘ਚ ਡੂਡਲ ਬਣਾ ਰਿਹਾ ਸੀ, ਅੱਜ ਗੂਗਲ ਨੇ ਇਨ੍ਹਾਂ ਸਭ ਦਾ ਇਕੱਠੇ ਡੂਡਲ ਬਣਾ ਕੇ ਸਨਮਾਨ ਕੀਤਾ ਹੈ।



ਇਸ ਵਿਸ਼ੇਸ਼ ਡੂਡਲ ‘ਚ ਗੂਗਲ ਨੇ ਫੂਡ ਵਰਕਰਾਂ, ਪੈਕਿੰਗ ਅਤੇ ਸ਼ਿਪਿੰਗ ਵਰਕਰਾਂ, ਪਬਲਿਕ ਟਰਾਂਸਪੋਰਟਰਾਂ, ਕਰਿਆਨੇ ਕਾਮਿਆਂ, ਅਧਿਆਪਕਾਂ ਅਤੇ ਸਫਾਈਕਰਤਾਵਾਂ ਦਾ ਧੰਨਵਾਦ ਕੀਤਾ ਗੂਗਲ ਨੇ ਜੀ ਲੈਟਰ ਦੇ ਬਾਅਦ ਇਨ੍ਹਾਂ ਸਾਰੇ ਪਾਤਰਾਂ ਸਭ ਦਾ ਕਰੈਕਟਰ ਦਿੱਤਾ ਹੈ, ਜਿਸ ਤੋਂ ਬਾਅਦ ਜੀਐਲਈ ਲਿਖਿਆ ਗਿਆ ਹੈ ।
ਇਹ ਵੀ ਪੜ੍ਹੋ :