ਸੂਤਰਾਂ ਮੁਤਾਬਕ ਅਗਲੇ ਕੁਝ ਦਿਨਾਂ ‘ਚ ਕੋਰੋਨਾ ਦੇ ਕੇਸਾਂ ‘ਚ ਵਾਧਾ ਹੋਵੇਗਾ। ਉਨ੍ਹਾਂ ਕਿਹਾ, ‘ਜੇ ਅਸੀਂ ਹੋਰ ਲੋਕਾਂ ਦੀ ਜਾਂਚ ਕਰਾਂਗੇ ਤਾਂ ਇਹ ਗਿਣਤੀ ਵਧੇਗੀ ਅਤੇ ਲੱਛਣ ਵੇਖਣ ਤੋਂ ਬਾਅਦ ਅਲੱਗ-ਥਲੱਗ ਰਹਿਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਅਗਲਾ ਇੱਕ ਹਫ਼ਤਾ ਬਹੁਤ ਮਹੱਤਵਪੂਰਨ ਹੈ। ਭਾਰਤ ਸ਼ੱਕੀਆਂ ਦੀ ਤੇਜ਼ੀ ਨਾਲ ਜਾਂਚ ਕਰ ਰਿਹਾ ਹੈ। ਉਹ ਲੋਕ ਜੋ ਬਿਮਾਰੀ ਦੇ ਲੱਛਣ ਦਿਖਾ ਰਹੇ ਹਨ, ਉਨ੍ਹਾਂ ਦੇ ਨਮੂਨੇ ਜਾਂਚ ਲਈ ਲਏ ਜਾ ਰਹੇ ਹਨ।
ਦੱਸ ਦਈਏ ਕਿ 14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 19 ਦਿਨਾਂ ਲਈ ਲੌਕਡਾਊਨ ਵਧਾਉਣ ਦਾ ਐਲਾਨ ਕੀਤਾ ਸੀ। ਉਸ ਸਮੇਂ ਤੋਂ ਭਾਰਤ ‘ਚ ਤਕਰੀਬਨ 2800 ਕੋਰੋਨਾ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। 36 ਹਜ਼ਾਰ ਲੋਕਾਂ ਨੂੰ ਜਾਂ ਤਾਂ ਕੁਆਰੰਟੀਨ ਸੈਂਟਰ ‘ਚ ਰੱਖਿਆ ਗਿਆ ਹੈ ਜਾਂ ਫਿਰ ਉਨ੍ਹਾਂ ਨੂੰ ਆਪਣੇ ਘਰਾਂ ‘ਚ ਅਲੱਗ ਕਰ ਦਿੱਤਾ ਗਿਆ ਹੈ। ਵੀਰਵਾਰ ਤੱਕ ਤਕਰੀਬਨ 3,60,000 ਲੋਕ ਇਕੱਲੇ ਸਨ ਜਾਂ ਘਰ ਅਲੱਗ-ਥਲੱਗ ਸਨ। ਇਨ੍ਹਾਂ ‘ਚੋਂ ਜ਼ਿਆਦਾਤਰ ਲੋਕਾਂ ਦੀ ਸਰਕਾਰ ਦੁਆਰਾ ਜਾਂਚ ਕੀਤੀ ਗਈ ਸੀ। ਸਰਕਾਰ ਲਈ ਲਾਗ ਨੂੰ ਰੋਕਣਾ ਵੀ ਇਕ ਚੁਣੌਤੀ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ :