ਪਾਇਲ: ਕੋਰੋਨਾ ਪੀੜੀਤ ਕੋਈ ਵੀ ਵਿਅਕਤੀ ਜੇਕਰ ਸਰਕਾਰੀ ਹਸਪਤਾਲ 'ਚ ਇਲਾਜ ਕਰਵਾ ਰਿਹਾ ਹੈ, ਇਸ ਦੌਰਾਨ ਜੇਕਰ ਉਸ ਦੇ ਇਲਾਜ ਲਈ ਜੇਕਰ ਪ੍ਰਾਈਵੇਟ ਹਸਪਤਾਲ 'ਚ ਰੇਫਰ ਕਰਨਾ ਪੈਂਦਾ ਹੈ ਤਾਂ ਉਸ ਦੇ ਇਲਾਜ ਦਾ ਪੂਰਾ ਖਰਚ ਸਰਕਾਰ ਚੁੱਕੇਗੀ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ 9 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਵੇਲੇ ਇਹ ਗਲ ਕਹੀ ।

ਵਿਧਾਨ ਸਭਾ ਹਲਕਾ ਪਾਇਲ 'ਚ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਯਾਦ 'ਚ 9 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਰੱਖਿਆ ਗਿਆ। ਸਿਹਤ ਮੰਤਰੀ ਦਾ ਕਹਿਣਾ ਸੀ ਕਿ ਇਹ ਹੈਲਥ ਸੈਂਟਰ ਆਧੁਨਿਕ ਸਿਹਤ ਸੁਵਿਧਾਵਾਂ ਨਾਲ ਲੈਸ ਹੋਵੇਗਾ।


ਸਿਹਤ ਮੰਤਰੀ ਨੇ ਐਲ਼ਾਨ ਕੀਤਾ ਕਿ ਪੰਜਾਬ ਦੇ ਜੱਚਾ ਬੱਚਾ ਕੇਂਦਰਾਂ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ਮਾਈ ਦੋਲਤਾ ਦੇ ਨਾਮ 'ਤੇ ਰਖਿਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਇਲਾਜ ਬਾਰੇ ਗਲਤ ਅਫਵਾਹਾ ਫੈਲਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਏਗੀ। ਸਿਹਤ ਮੰਤਰੀ ਨੇ ਕਿਹਾ ਕਿ ਇਸ ਕਮਿਊਨੀਟੀ ਹੈਲਥ ਸੈਂਟਰ ਨੂੰ 15 ਮਹੀਨੀਆ ਵਿਚ ਪੂਰਾ ਕਰ ਲਿਆ ਜਾਏਗਾ।