ਇਸ ਦੌਰਾਨ ਸ਼ੁੱਕਰਵਾਰ ਨੂੰ ਲੜਕੀ ਨੇ ਇੱਕ ਹੋਰ ਵੀਡੀਓ ਪੋਸਟ ਕਰਕੇ ਮੁਆਫੀ ਵੀ ਮੰਗ ਲਈ ਹੈ। ਦੂਸਰੀ ਵੀਡੀਓ 'ਚ ਲੜਕੀ ਨੇ ਕਿਹਾ ਹੈ ਕਿ ਉਹ ਪਹਿਲੀ ਵਾਰ ਗੁਰਦੁਆਰਾ ਸਾਹਿਬ ਗਈ ਸੀ ਅਤੇ ਉਸ ਨੂੰ ਉੱਥੇ ਦੇ ਨਿਯਮਾਂ ਬਾਰੇ ਪਤਾ ਨਹੀਂ ਸੀ। ਉਹ ਆਪਣੀ ਗਲਤੀ ਲਈ ਸ਼ਰਮਿੰਦਾ ਹੈ ਅਤੇ ਹੱਥ ਜੋੜ ਕੇ ਮੁਆਫੀ ਮੰਗਦੀ ਹੈ। ਉਹ ਅਣਜਾਣ ਸੀ ਕਿ ਪਰਿਕਰਮਾ 'ਚ ਵੀਡੀਓ ਦੀ ਇਜਾਜ਼ਤ ਨਹੀਂ ਸੀ।
ਇਸ ਸਬੰਧ 'ਚ ਲਾਂਘੇ ਦੀ ਚੌਕੀ ਨੇ ਦੱਸਿਆ ਕਿ ਲੜਕੀ ਦਾ ਮੋਬਾਈਲ ਨੰਬਰ ਸਾਈਬਰ ਕ੍ਰਾਈਮ ਸੈੱਲ ਨੂੰ ਭੇਜਿਆ ਗਿਆ ਹੈ ਅਤੇ ਜਲਦੀ ਹੀ ਨੰਬਰ ਟਰੇਸ ਕਰਕੇ ਕੇਸ ਦਰਜ ਕਰ ਲਿਆ ਜਾਵੇਗਾ।
ਵਾਇਰਲ ਹੋਈ ਵੀਡੀਓ ਵੀਰਵਾਰ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਕੁੜੀ ਇੱਕ ਪੰਜਾਬੀ ਗਾਣੇ 'ਤੇ ਨਜ਼ਰ ਆ ਰਹੀ ਹੈ। ਦੂਜੇ ਪਾਸੇ, ਜਦੋਂ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੇ ਧਿਆਨ 'ਚ ਆਈ ਤਾਂ ਕਮੇਟੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਕਿਹਾ ਕਿ ਲੜਕੀ ਖਿਲਾਫ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।