ਵੇਖੋ ਰਾਣੀ ਨਾਗਰ ਨੇ ਆਪਣੇ ਫੇਸਬੁੱਕ ਅਕਾਉਂਟ 'ਤੇ ਕੀ ਲਿਖਿਆ:
ਪਿਛਲੇ ਮਹੀਨੇ ਜਦੋਂ ਰਾਣੀ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ, ਤਾਂ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਸੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਟਵੀਟ ਕਰਕੇ ਰਾਣੀ ਨੂੰ ਤੰਗ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
23 ਅਪਰੈਲ ਨੂੰ ਫੇਸਬੁੱਕ ‘ਤੇ ਇਹ ਲਿਖਿਆ ਗਿਆ ਸੀ:
ਹਰਿਆਣਾ ਸਰਕਾਰ, ਮਾਇਆਵਤੀ ਦੇ ਰਾਣੀ ਦੇ ਹੱਕ ‘ਚ ਖੜ੍ਹੇ ਹੋਣ ਤੇ ਸੋਸ਼ਲ ਮੀਡੀਆ ‘ਤੇ ਰਾਣੀ ਨੂੰ ਮਿਲਣ ਵਾਲੇ ਨੌਜਵਾਨਾਂ ਦੇ ਸਮਰਥਨ ਤੋਂ ਵੀ ਅਸਹਿਜ ਸੀ। ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ‘ਤੇ ਵੀ ਕਈ ਗੁੱਜਰ ਸੰਸਦ ਮੈਂਬਰਾਂ ਨੇ ਇਸ ਮਾਮਲੇ ਵਿੱਚ ਦਖਲ ਦੇਣ ਲਈ ਦਬਾਅ ਪਾਇਆ ਸੀ। ਗੁੱਜਰ ਨੇ ਕਿਹਾ ਸੀ ਕਿ ਉਸ ਨੂੰ ਰਾਣੀ ਨਾਲ ਅਨਿਆ ਨਹੀਂ ਹੋਣ ਦਿੱਤਾ ਜਾਵੇਗਾ। ਹਾਲਾਂਕਿ, ਗੁੱਜਰ ਦੇ ਟਵੀਟ ਤੋਂ ਬਾਅਦ ਰਾਣੀ ਨੇ ਟਵੀਟ ਕੀਤਾ ਕਿ ਇਹ ਵੀ ਸੱਚ ਹੈ ਕਿ ਉਸ ਨੂੰ ਤੇ ਉਸ ਦੀ ਭੈਣ ਨੂੰ ਚੰਡੀਗੜ੍ਹ ਵਿੱਚ ਕੋਈ ਸੁਰੱਖਿਆ ਨਹੀਂ ਮਿਲੀ।