ਚੰਡੀਗੜ੍ਹ: ਹੁਣ ਹਰਿਆਣਾ 'ਚ ਪ੍ਰਾਈਵੇਟ ਨੌਕਰੀਆਂ 'ਚ ਵੀ 75 ਪ੍ਰਤੀਸ਼ਤ ਸੀਟਾਂ ਸਥਾਨਕ ਲੋਕਾਂ ਲਈ ਰਾਖਵੀਆਂ ਰਹਿਣਗੀਆਂ। ਇਸ ਨਾਲ ਸਬੰਧਤ ਬਿੱਲ ਨੂੰ ਅੱਜ ਹਰਿਆਣਾ ਵਿਧਾਨ ਸਭਾ ਤੋਂ ਮਨਜ਼ੂਰੀ ਮਿਲ ਗਈ। ਹਰਿਆਣਾ ਦੇ ਉਪ ਮੁੱਖ ਮੰਤਰੀ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਆਗੂ ਦੁਸ਼ਯੰਤ ਚੌਟਾਲ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।


ਉਨ੍ਹਾਂ ਕਿਹਾ, “ਹਰਿਆਣਾ ਦੇ ਲੱਖਾਂ ਨੌਜਵਾਨਾਂ ਨਾਲ ਸਾਡਾ ਕੀਤਾ ਵਾਅਦਾ ਅੱਜ ਪੂਰਾ ਹੋ ਗਿਆ ਹੈ। ਹੁਣ ਸੂਬੇ ਦੀਆਂ ਸਾਰੀਆਂ ਪ੍ਰਾਈਵੇਟ ਨੌਕਰੀਆਂ 'ਚ 75% ਹਰਿਆਣਾ ਦੇ ਨੌਜਵਾਨ ਹੋਣਗੇ। ਸਰਕਾਰ ਦਾ ਹਿੱਸਾ ਬਣਨ ਤੋਂ ਇਕ ਸਾਲ ਬਾਅਦ ਆਇਆ ਇਹ ਪਲ ਮੇਰੇ ਲਈ ਭਾਵੁਕ ਕਰਨ ਵਾਲਾ ਹੈ। ਮੈਂ ਹਮੇਸ਼ਾਂ ਜਨਨਾਇਕ ਦੀ ਪ੍ਰੇਰਨਾ ਅਤੇ ਤੁਹਾਡੇ ਸਹਿਯੋਗ ਨਾਲ ਤੁਹਾਡੀ ਸੇਵਾ ਕਰਦਾ ਰਹਾਂ, ਇਹ ਮੇਰੀ ਇੱਛਾ ਹੈ।''



ਚੀਨ ਨੇ ਵੀਜ਼ਾ ਜਾਂ ਰੇਸੀਡੈਂਟ ਪਰਮਿਟ ਵਾਲੇ ਭਾਰਤੀਆਂ ਦੀ ਐਂਟਰੀ 'ਤੇ ਲਾਈ ਰੋਕ

ਦੱਸ ਦਈਏ ਕਿ ਦੁਸ਼ਯੰਤ ਚੌਟਾਲਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਸਥਾਨਕ ਲੋਕਾਂ ਨੂੰ ਨਿੱਜੀ ਨੌਕਰੀਆਂ ਵਿੱਚ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਸੀ। ਹੁਣ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ-ਜੇਜੇਪੀ ਸਰਕਾਰ ਨੇ ਇਸ ਬਿੱਲ ਨੂੰ ਵਿਧਾਨ ਸਭਾ ਨੇ ਮਨਜ਼ੂਰੀ ਦੇ ਦਿੱਤੀ ਹੈ।

ਰੇਲ ਮੰਤਰੀ ਦੇ ਕਰਾਰੇ ਜਵਾਬ ਨੇ ਲਵਾਏ ਪੰਜਾਬ ਕਾਂਗਰਸ ਦੇ ਕੰਨੀ ਹੱਥ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ