ਨਵੀਂ ਦਿੱਲੀ: ਚੋਣ ਪ੍ਰਚਾਰ ਦੌਰਾਨ ਬੀਜੇਪੀ ਆਗੂ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ 'ਅੱਤਵਾਦੀ' ਦੱਸਣ ਵਾਲਾ ਵਿਵਾਦਤ ਬਿਆਨ ਦਿੱਤਾ ਸੀ। ਹੁਣ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਇਸ ਬਿਆਨ ਨੂੰ ਕਾਊਂਟਰ ਕਰਨ ਲਈ ਸ਼ਹੀਦਾਂ ਦੇ ਚਾਰ ਪਰਿਵਾਰਾਂ ਕੋਲ ਪਹੁੰਚੇ ਹਨ। ਆਮ ਆਦਮੀ ਪਾਰਟੀ ਵੱਲੋਂ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਕੇਜਰੀਵਾਲ ਦੇ ਕੰਮਾਂ ਦੀ ਤਰੀਫ ਹੋ ਰਹੀ ਹੈ।


ਤਿੰਨ ਮਿੰਟ ਦੇ ਇਸ ਵੀਡੀਓ 'ਚ ਸ਼ਹੀਦਾਂ ਦੇ ਪਰਿਵਾਰਾਂ ਨੇ ਕੇਜਰੀਵਾਲ ਨੂੰ ਆਪਣਾ ਬੇਟਾ ਦੱਸਿਆ ਹੈ। ਵੀਡੀਓ 'ਚ ਕਿਹਾ ਜਾ ਰਿਹਾ ਹੈ ਕਿ ਜਦ ਕੋਈ ਉਨ੍ਹਾਂ ਦਾ ਧਿਆਨ ਰੱਖਣ ਲਈ ਅੱਗੇ ਨਹੀਂ ਆਇਆ ਤਾਂ ਕੇਜਰੀਵਾਲ ਨੇ ਹੀ ਸਾਥ ਦਿੱਤਾ। ਇੱਕ ਪਰਿਵਾਰ ਨੇ ਕਿਹਾ , "ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਦੇ ਕੇ ਕੇਜਰੀਵਾਲ ਨੇ ਪਰਿਵਾਰ ਦੇ ਹਲਾਤਾਂ ਨੂੰ ਸੁਧਾਰਿਆ ਹੈ। ਸਾਡੀਆਂ ਜੋ ਵੀ ਚਿੰਤਾਂਵਾਂ ਸੀ, ਕੇਜਰੀਵਾਲ ਨੇ ਉਨ੍ਹਾਂ ਸਾਰੀਆਂ ਦਾ ਖਿਆਲ ਰੱਖਿਆ ਹੈ।"


ਇੱਕ ਹੋਰ ਪਰਿਵਾਰ ਨੇ ਕਿਹਾ, "ਕੋਈ ਵੀ ਹੋਰ ਸਰਕਾਰ ਇਸ ਤਰ੍ਹਾਂ ਸ਼ਹੀਦਾਂ ਦਾ ਖਿਆਲ ਨਹੀਂ ਰੱਖਦੀ, ਜਿਵੇਂ ਆਮ ਆਦਮੀ ਪਾਰਟੀ ਨੇ ਰੱਖਿਆ। ਕੇਜਰੀਵਲ ਬੇਹਦ ਸਾਧਾਰਨ ਇਨਸਾਨ ਹਨ ਤੇ ਉਹ ਬਿਨ੍ਹਾਂ ਕਿਸੇ ਫਾਇਦੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ।