- ਡੀਏ ਦਾ 6 ਪ੍ਰਤੀਸ਼ਤ ਬਕਾਇਆ ਅਗਲੇ ਹਫਤੇ ਦੇ ਅੰਦਰ ਜਾਰੀ ਕਰ ਦਿੱਤਾ ਜਾਵੇਗਾ। ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇਗਾ।
- 2020-21 ਲਈ ਮਾਲ ਪ੍ਰਾਪਤੀਆਂ 95,716 ਕਰੋੜ ਰੁਪਏ ਹੋਣਗੀਆਂ, ਜੋ 2019-2020 'ਚ 73,975 ਕਰੋੜ ਰੁਪਏ ਸੀ।
- ਅਗਲੇ ਦੋ ਸਾਲਾਂ ਲਈ ਨਿਵੇਸ਼ਕਾਂ ਤੋਂ ਕੋਈ ਸੀਐਲਯੂ ਨਹੀਂ ਲਿਆ ਜਾਵੇਗਾ।
- ਪੇਂਡੂ ਵਿਕਾਸ ਫੰਡ ਫੀਸ ਤੇ ਮਾਰਕੀਟ ਕਮੇਟੀ ਦੀ ਫੀਸ (ਇਸ ਵੇਲੇ ਕੁਲ 4%) ਨੂੰ ਸਿਰਫ ਇੱਕ ਪ੍ਰਤੀਸ਼ਤ ਤੱਕ ਘਟਾ ਦਿੱਤਾ ਜਾਵੇਗਾ।
- 2020-21 ਵਿੱਚ ਖੇਤ ਮਜ਼ਦੂਰਾਂ ਨੂੰ ਕਰਜ਼ਾ ਰਾਹਤ ਲਈ 520 ਕਰੋੜ ਰੁਪਏ ਮਿਲਣਗੇ।
- ਮਾਰਚ, 2021 ਤੱਕ ਪੰਜਾਬ ਦਾ ਕਰਜ਼ਾ ਕੁਲ 2.48 ਲੱਖ ਕਰੋੜ ਤੱਕ ਪਹੁੰਚਣ ਦੀ ਉਮੀਦ ਹੈ।
- ਸੇਵਾ ਕਾਲ ਵਿੱਚ ਵਾਧੇ ਦੀ ਪ੍ਰਥਾ ਨੂੰ ਵਾਪਸ ਲੈਂਦੇ ਹੋਏ ਕਰਮਚਾਰੀਆਂ ਦੀ ਰਿਟਾਇਰਮੈਂਟ ਦੀ ਉਮਰ ਇੱਕ ਵਾਰ ਫਿਰ 58 ਸਾਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਨੌਜਵਾਨਾਂ ਦੀ ਭਰਤੀ ਕਰ ਸਕੇਗੀ।
ਮਨਪ੍ਰੀਤ ਬਾਦਲ ਦੇ ਬਜਟ 'ਚ ਅਹਿਮ ਐਲਾਨ, ਜਾਣੋ ਕਿਸ ਨੂੰ ਹੋਏਗਾ ਕਿੰਨਾ ਫਾਇਦਾ
ਮਨਵੀਰ ਕੌਰ ਰੰਧਾਵਾ | 28 Feb 2020 12:25 PM (IST)
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਪੰਜਾਬ ਅਸੈਂਬਲੀ ਵਿੱਚ 1.54 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਉਨ੍ਹਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲਈ ਪੇਸ਼ ਕੀਤਾ ਗਿਆ ਚੌਥਾ ਬਜਟ ਹੈ।
ਮਨਵੀਰ ਕੌਰ ਰੰਧਾਵਾ ਚੰਡੀਗੜ੍ਹ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਪੰਜਾਬ ਅਸੈਂਬਲੀ ਵਿੱਚ 1.54 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਉਨ੍ਹਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਲਈ ਪੇਸ਼ ਕੀਤਾ ਗਿਆ ਚੌਥਾ ਬਜਟ ਹੈ। ਬਜਟ ਦੀਆਂ ਮੁੱਖ ਗੱਲਾਂ: