ਹਿਮਾਚਲ ਪ੍ਰਦੇਸ਼ ਚੋਣਾਂ 2017 ਦੇ ਨਤੀਜੇ LIVE UPDATE
ਏਬੀਪੀ ਸਾਂਝਾ | 17 Dec 2017 03:18 PM (IST)
ਸ਼ਿਮਲਾ: ਹਿਮਾਚਲ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ। ਐਗਜ਼ਿਟ ਪੋਲ ਮੁਤਾਬਕ ਇਸ ਵਾਰ ਬੀਜੇਪੀ ਮੱਲ ਮਾਰ ਸਕਦੀ ਹੈ। ਅੱਜ ਇਸ ਦੀ ਤਸਵੀਰ ਸਾਫ ਹੋ ਜਾਏਗੀ। ਇਸ ਵੇਲੇ ਹਿਮਾਚਲ ਦੀਆਂ 68 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਕੋਲ 35 ਤੇ ਬੀਜੇਪੀ ਕੋਲ 28 ਹਨ। ਚਾਰ ਆਜ਼ਾਦ ਵਿਧਾਇਕ ਤੇ ਇੱਕ ਸੀਟ ਖਾਲੀ ਹੈ। ਚੋਣਾਂ ਵਿੱਚ 180 ਤੋਂ ਵੱਧ ਆਜ਼ਾਦ ਤੇ ਕਾਂਗਰਸ ਦੇ ਇੱਕ ਦਰਜਨ ਤੋਂ ਵੱਧ ਬਾਗੀ ਮੁਬਾਬਲੇ ਵਿੱਚ ਹਨ।