ਸੇਨ ਫਰਾਂਸਿਸਕੋ: ਜੇ ਤੁਸੀਂ ਫੇਸਬੁੱਕ ਦੀ ਵਰਤੋਂ ਕਰਦੇ ਹੋ, ਤਾਂ ਹੁਣ ਤੁਸੀਂ ਆਪਣੀ ਐਡ ਦੀ ਮਦਦ ਨਾਲ ਵੱਧ ਤੋਂ ਵੱਧ ਲੋਕ ਜੋੜ ਸਕਦੇ ਹੋ। ਫੇਸਬੁੱਕ ਨੇ ਆਪਣੇ ਪਲੇਟਫਾਰਮ 'ਤੇ click-to-whatsaap ਬਟਨ ਲੌਂਚ ਕੀਤਾ ਹੈ, ਜੋ ਐਡ ਦੇਣ ਵਾਲਿਆਂ ਨੂੰ ਇੱਕ ਅਰਬ ਤੋਂ ਵੱਧ whatsapp ਯੂਜਰਜ਼ ਨਾਲ ਜੋੜੇਗਾ। ਫੇਸਬੁੱਕ click-to-whatsaap ਬਟਨ ਐਡ ਵਿੱਚ ਦਿੱਤਾ ਜਾਵੇਗਾ। ਇਸ ਬਟਨ ਨਾਲ whatsaap, ਫੇਸਬੁੱਕ ਨੂੰ ਸੋਸ਼ਲ ਪਲੇਟਫਾਰਮ ਨਾਲ ਜੋੜਿਆ ਜਾਵੇਗਾ।

ਕੰਪਨੀ ਨੇ ਟੇਕਕ੍ਰੰਚ ਨੇ ਦੱਸਿਆ ਕਿ ਉਹ ਇਸ ਫੀਚਰ ਨੂੰ ਹੌਲੀ-ਹੌਲੀ ਲਾਗੂ ਕਰ ਰਿਹਾ ਹੈ, ਜੋ ਪਹਿਲਾਂ ਉੱਤਰੀ ਤੇ ਦੱਖਣੀ ਅਮਰੀਕਾ, ਅਫਰੀਕਾ, ਆਸਟ੍ਰੇਲੀਆ ਤੇ ਏਸ਼ੀਆ ਦੇ ਬਹੁਤੇ ਦੇਸ਼ਾਂ ਵਿੱਚ ਲਾਂਚ ਕੀਤਾ ਜਾਵੇਗਾ।

ਫੇਸਬੁੱਕ ਦੇ ਪ੍ਰਬੰਧਕ ਵੱਲੋਂ ਕਿਹਾ ਗਿਆ, "ਬਹੁਤੇ ਲੋਕ ਪਹਿਲਾਂ ਹੀ ਛੋਟੇ ਕਾਰੋਬਾਰਾਂ ਨਾਲ ਵ੍ਹਟਸਐਪ ਦਾ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਕਿਹਾ, "ਫੇਸਬੁੱਕ ਦੇ ਇਸ਼ਤਿਹਾਰ 'ਤੇ click-to-whatsaap ਬਟਨ ਨੂੰ ਸ਼ਾਮਲ ਕਰਨ ਲਈ ਕਾਰੋਬਾਰੀਆਂ ਨੂੰ ਹੁਣ ਲੋਕਾਂ ਨੂੰ ਆਪਣੇ ਉਤਪਾਦ ਨਾਲ ਜੋੜਨ ਵਿੱਚ ਆਸਾਨੀ ਜਾਵੇਗਾ।