ਤੁਸੀਂ ਸੋਸ਼ਲ ਮੀਡੀਆ 'ਤੇ ਪਤਨੀ 'ਤੇ ਪਤੀ ਵਲੋਂ ਤਸ਼ੱਦਦ ਕਰਨ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ, ਪਰ ਕੀ ਤੁਸੀਂ ਕਦੇ ਪਤਨੀ ਵਲੋਂ ਪਤੀ ਦੀ ਕੁੱਟਮਾਰ ਕਰਨ ਦੀ ਵੀਡੀਓ ਦੇਖੀ ਹੈ? ਦਰਅਸਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਪਤਨੀ ਦਫਤਰ ਤੋਂ ਘਰ ਆਏ ਪਤੀ ਨੂੰ ਅਚਾਨਕ ਲੱਤਾ ਮਾਰਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਪਤੀ ਘਰ ਆਉਂਦਾ ਹੈ ਅਤੇ ਮੇਜ਼ 'ਤੇ ਆਪਣਾ ਹੈਲਮੇਟ ਉਤਾਰਦਾ ਹੈ, ਪਤਨੀ ਦੌੜਦੀ ਆਉਂਦੀ ਹੈ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੀ ਹੈ। ਕਈ ਯੂਜ਼ਰਸ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਸੋਚਣ ਲੱਗੇ ਕਿ ਉਸ ਦੀ ਆਪਣੀ ਪਤਨੀ ਨਾਲ ਅਜਿਹਾ ਕਿਉਂ ਕੀਤਾ?
ਕੁਝ ਲੋਕਾਂ ਨੂੰ ਲੱਗਿਆ ਕਿ ਪਤਨੀ ਨੇ ਪਤੀ ਨੂੰ ਧੋਖਾਧੜੀ ਕਰਦੇ ਹੋਏ ਰੰਗੇ ਹੱਥੀਂ ਫੜਿਆ ਜਿਸ ਕਰਕੇ ਪਤਨੀ ਨੇ ਆਪਣੇ ਪਤੀ ਦੀ ਕੁੱਟਮਾਰ ਕੀਤੀ ਹੈ। ਉੱਥੇ ਹੀ ਕੁਝ ਲੋਕਾਂ ਨੇ ਪਤੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪਤੀ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ, ਇਸ ਲਈ ਉਹ ਚੁੱਪਚਾਪ ਸਭ ਕੁਝ ਬਰਦਾਸ਼ਤ ਕਰ ਰਿਹਾ ਹੈ ਅਤੇ ਕੁੱਟਮਾਰ ਵੀ ਕਰ ਰਿਹਾ ਹੈ। ਇਸ ਵੀਡੀਓ ਨੂੰ 'ਕ੍ਰੇਜ਼ੀ ਕਲਿੱਪ' ਨਾਂ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਹੁਣ ਤੱਕ ਇਸ ਵੀਡੀਓ ਨੂੰ 50 ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਹਨ ਅਤੇ ਕਰੀਬ 17 ਹਜ਼ਾਰ ਲੋਕ ਇਸ ਪੋਸਟ ਨੂੰ ਲਾਈਕ ਕਰ ਚੁੱਕੇ ਹਨ।
ਇਹ ਵੀ ਪੜ੍ਹੋ: ਜਵਾਈ ਨੂੰ ਦਾਜ 'ਚ ਮੋਟਰਸਾਈਕਲ ਮੰਗਣਾ ਪਿਆ ਭਾਰੀ...ਫਿਰ ਸਹੁਰੇ ਨੇ ਚੱਪਲਾਂ ਮਾਰ-ਮਾਰ ਆਰਤੀ ਉਤਾਰੀ, ਦੇਖੋ ਵੀਡੀਓ
ਲੋਕਾਂ ਨੇ ਕਿਹਾ ਐਕਸਟ੍ਰਾ ਮੈਰੀਟਲ ਅਫੇਅਰ ਦੀ ਗੱਲ
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੇ ਮਨ 'ਚ ਇਹੀ ਸਵਾਲ ਉੱਠ ਰਿਹਾ ਹੈ ਕਿ ਪਤੀ ਨੇ ਅਜਿਹਾ ਕੀ ਅਪਰਾਧ ਕੀਤਾ ਹੈ, ਜਿਸ ਕਰਕੇ ਪਤਨੀ ਆਪਣੇ ਪਤੀ ਦੀ ਬੇਰਹਿਮੀ ਨਾਲ ਮਾਰ ਕੁੱਟਮਾਰ ਕਰ ਰਹੀ ਹੈ। ਜਿੱਥੇ ਕੁਝ ਲੋਕਾਂ ਨੇ ਐਕਸਟਰਾ ਮੈਰਿਟਲ ਅਫੇਅਰ ਦੀ ਗੱਲ ਕਹੀ ਤਾਂ ਉੱਥੇ ਹੀ ਕੁਝ ਲੋਕਾਂ ਨੇ ਕਿਹਾ ਕਿ ਪਤਨੀ ਨੇ ਪਤੀ ਨੂੰ ਧੋਖਾਧੜੀ ਕਰਦੇ ਫੜਿਆ ਹੋਵੇਗਾ ਜਾਂ ਉਸ ਦੀ ਚੈਟ ਜ਼ਰੂਰ ਪੜ੍ਹੀ ਹੋਵੇਗੀ।
ਆਖਿਰ ਕਿਉਂ ਕੀਤੀ ਪਤੀ ਦੀ ਕੁੱਟਮਾਰ?
ਦਰਅਸਲ, ਕੁਝ ਮੀਡੀਆ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਤੀ 14 ਘੰਟੇ ਦੀ ਸ਼ਿਫਟ ਵਿੱਚ ਕੰਮ ਕਰਨ ਤੋਂ ਬਾਅਦ ਘਰ ਪਰਤਿਆ ਸੀ। ਉਹ ਸਵੇਰੇ ਦਫ਼ਤਰ ਜਾਣ ਸਮੇਂ ਘਰ ਦਾ ਕੂੜਾ ਚੁੱਕਣਾ ਭੁੱਲ ਗਿਆ ਸੀ। ਇਸ ਕਾਰਨ ਨਾਰਾਜ਼ ਪਤਨੀ ਨੇ ਉਸ ਦੀ ਜ਼ਬਰਦਸਤ ਕੁੱਟਮਾਰ ਕੀਤੀ। ਹਾਲਾਂਕਿ ਇਹ ਰਿਪੋਰਟ ਕਿੰਨੀ ਸਹੀ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਇਹ ਵੀ ਪੜ੍ਹੋ: ਸ਼ਖਸ ਨੇ ਅਜੀਬੋ-ਗਰੀਬ ਤਰੀਕੇ ਨਾਲ ਬਣਾ ਦਿੱਤਾ Mango Omelette, ਦੇਖ ਕੇ ਘੁੰਮਿਆ ਲੋਕਾਂ ਦਾ ਦਿਮਾਗ, ਕਹਿ ਦਿੱਤਾ ਇੰਨੀ ਬੁਰੀ ਗੱਲ