Afsana Khan Golden Dress: ਪੰਜਾਬੀ ਅਦਾਕਾਰਾ ਅਫਸਾਨਾ ਖਾਨ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉ੍ਨ੍ਹਾਂ ਨੇ ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦਾ ਖੂਬ ਮਨੋਰੰਜਨ ਕੀਤਾ ਹੈ। ਇਨ੍ਹੀਂ ਦਿਨੀਂ ਗਾਇਕਾ ਕੈਨੇਡਾ ਵਿੱਚ ਆਪਣੇ ਸ਼ੋਅਜ਼ ਦੇ ਚੱਲਦੇ ਵਿਅਸਤ ਚੱਲ ਰਹੀ ਹੈ। ਉਹ ਵਿਦੇਸ਼ੀਆਂ ਵਿੱਚ ਆਪਣੀ ਗਾਇਕੀ ਦਾ ਜਲਵਾ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈ। ਇਸਦੇ ਨਾਲ ਹੀ ਹੁਣ ਗਾਇਕਾ ਵੱਲੋਂ ਆਪਣਾ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਗੋਲਡਨ ਕਲਰ ਦੀ ਡਰੈੱਸ ਵਿੱਚ ਦਿਖਾਈ ਦੇ ਰਹੀ ਹੈ। ਉਨ੍ਹਾਂ ਦੀ ਇਸ ਵੀਡੀਓ ਨੂੰ ਪ੍ਰਸ਼ੰਸ਼ਕ ਵੀ ਬੇਹੱਦ ਪਸੰਦ ਕਰ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...
ਦਰਅਸਲ, ਅਫਸਾਨਾ ਖਾਨ ਦਾ ਇਹ ਵੀਡੀਓ ਕੈਨੇਡਾ ਵਿੱਚ ਸ਼ੋਅ ਦੌਰਾਨ ਦਾ ਹੈ। ਇਸ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕਰਦੇ ਹੋਏ ਅਫਸਾਨਾ ਖਾਨ ਨੇ ਕੈਪਸ਼ਨ ਵਿੱਚ ਲਿਖਿਆ, ਗੋਲਡਨ ਕਵੀਨ...
ਗਾਇਕਾ ਦੀ ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਗੋਲਡਨ ਕਵੀਨ। ਇਸ ਤੋਂ ਇਲਾਵਾ ਬਾਕੀ ਪ੍ਰਸ਼ੰਸ਼ਕ ਹਾਰਟ ਇਮੋਜ਼ੀ ਸਾਂਝੇ ਕਰ ਰਹੇ ਹਨ। ਇਸ ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਆਪਣੀ ਖੂਬਸੂਰਤ ਲੁੱਕ ਨਾਲ ਅਫਸਾਨਾ ਖਾਨ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਗਾਇਕਾ ਦਾ ਇਹ ਅੰਦਾਜ਼ ਵੀ ਤੁਹਾਨੂੰ ਆਪਣਾ ਦੀਵਾਨਾ ਬਣਾ ਲਵੇਗਾ।
ਦੱਸ ਦੇਈਏ ਕਿ ਕੈਨੇਡਾ ਸ਼ੋਅਜ਼ ਵਿੱਚ ਵਿਅਸਤ ਚੱਲ ਰਹੀ ਅਦਾਕਾਰਾ ਵੱਲੋਂ ਹਾਲ ਹੀ ਵਿੱਚ ਆਪਣੇ ਮੋਬਾਇਲ ਦਾ ਕਵਰ ਪ੍ਰਸ਼ੰਸ਼ਕਾਂ ਨਾਲ ਸਾਂਝਾ ਕੀਤਾ ਗਿਆ। ਜਿਸ ਉੱਪਰ ਉਨ੍ਹਾਂ ਦੇ ਭਰਾ ਸਿੱਧੂ ਮੂਸੇਵਾਲਾ ਦੀ ਤਸਵੀਰ ਨਜ਼ਰ ਆਈ। ਇਸ ਤਸਵੀਰ ਨੂੰ ਦੇਖ ਪ੍ਰਸ਼ੰਸ਼ਕ ਜਿੱਥੇ ਖੁਸ਼ ਹੋਏ ਉੱਥੇ ਹੀ ਕੁਝ ਭਾਵੁਕ ਵੀ ਹੋ ਗਏ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਮਰਹੂਮ ਗਾਇਕ ਨਾਲ ਅਫਸਾਨਾ ਬੇਹੱਦ ਖਾਸ ਬਾੱਡਿੰਗ ਸ਼ੇਅਰ ਕਰਦੀ ਸੀ। ਉਹ ਅਕਸਰ ਉਨ੍ਹਾਂ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਸੀ। ਫਿਲਹਾਲ ਸਿੱਧੂ ਦੇ ਲਈ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ।