Jalandhar By-election Results 2023 : ਜਲੰਧਰ ਲੋਕ ਸਭਾ ਸੀਟ ਲਈ ਬੀਤੀ 10 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਰੁਝਾਨਾਂ ਅਨੁਸਾਰ ਆਪ ਅੱਗੇ ਨਜ਼ਰ ਆ ਰਹੀ ਹੈ, ਜਦ ਕਿ ਕਾਂਗਰਸ ਦੂਜੇ ਨੰਬਰ ਉਤੇ ਹੈ। ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਨਤੀਜਿਆਂ ਦੀ ਤਸਵੀਰ ਲਗਪਗ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ। ਜਲੰਧਰ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਰਾਹਤ ਦੀ ਖ਼ਬਰ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੋਂ ਅੱਗੇ ਨਿਕਲ ਗਿਆ ਹੈ। ਐਨ ਆਖਰੀ ਮੌਕੇ ਸ਼੍ਰੋਮਣੀ ਅਕਾਲੀ ਦਲ ਰੁਝਾਨਾਂ ਵਿੱਚ ਤੀਜੇ ਨੰਬਰ ਉੱਤੇ ਆ ਗਿਆ ਹੈ।
ਜਲੰਧਰ ਲੋਕ ਸਭਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਜਿੱਤਦੀ ਨਜ਼ਰ ਆ ਰਹੀ ਹੈ। ਹੁਣ ਤੱਕ ਦੀ ਗਿਣਤੀ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੀ ਲੀਡ ਲਗਾਤਾਰ ਵਧ ਰਹੀ ਹੈ। ਇਸ ਸਮੇਂ ਉਹ ਕਾਂਗਰਸ ਤੋਂ ਕਰੀਬ 56250 ਵੋਟਾਂ ਨਾਲ ਅੱਗੇ ਹਨ। ਇੰਨੀ ਵੱਡੀ ਲੀਡ ਨੂੰ ਤੋੜਨਾ ਸੌਖਾ ਨਹੀਂ ਹੋਏਗਾ।
ਦੱਸਣਯੋਗ ਹੈ ਕਿ ਇਸ ਵਾਰ ਅਕਾਲੀ ਦਲ ਬਸਪਾ ਨਾਲ ਮਿਲ ਕੇ ਚੋਣ ਲੜ ਰਿਹਾ ਹੈ ਜਦੋਂਕਿ ਬੀਜੇਪੀ ਸਣੇ ਬਾਕੀ ਪਾਰਟੀਆਂ ਇਕੱਲੀਆਂ ਹੀ ਮੈਦਾਨ ਵਿੱਚ ਹਨ। ਜਲੰਧਰ ਹਲਕੇ ਵਿੱਚ ਬਸਪਾ ਦਾ ਚੰਗਾ ਵੋਟ ਬੈਂਕ ਮੰਨਿਆ ਜਾਂਦਾ ਹੈ। ਆਮ ਆਦਮੀ ਪਾਰਟੀ ਪਹਿਲੇ, ਕਾਂਗਰਸ ਦੂਜੇ, ਅਕਾਲੀ ਦਲ ਤੀਜੇ ਤੇ ਭਾਜਪਾ ਚੌਥੇ ਨੰਬਰ ਉਤੇ ਹੈ। ਇਸ ਸਮੇਂ ਆਪ 285773, ਕਾਂਗਰਸ 229523, ਅਕਾਲੀ ਦਲ 146070 ਅਤੇ ਭਾਜਪਾ 131983 ਵੋਟਾਂ ਨਾਲ ਅੱਗੇ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਮੁਲਾਜ਼ਮ ਦੇ ਘਰ ਹੀ ਵੱਜਿਆ ਦਿਨ-ਦਿਹਾੜੇ ਡਾਕਾ, ਔਰਤਾਂ ਤੇ ਬੱਚਿਆਂ ਨੂੰ ਬਣਾਇਆ ਬੰਧਕ, ਲੁਟੇਰੇ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ
ਉਧਰ, ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਜਸ਼ਨਾਂ ਦੀਆਂ ਤਿਆਰੀਆਂ ਵਿਚ ਜੁਟ ਗਏ ਹਨ।ਇਸ ਦੌਰਾਨ ਵੱਡੀ ਗਿਣਤੀ ਆਗੂ ਜਲੰਧਰ ਵੱਲ ਰਵਾਨਾ ਹੋਏ ਹਨ। ਜਸ਼ਨਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਕੈਬਨਿਟ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਤੋਂ ਜਲੰਧਰ ਲਈ ਰਵਾਨਾ ਹੋ ਗਏ ਹਨ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਗਏ ਹਨ। ਜਿੱਥੇ ਉਹ ਥੋੜ੍ਹੀ ਦੇਰ 'ਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ।