ਆਈਬੀ ਅਧਿਕਾਰੀ ਅੰਕਿਤ ਚਾਂਦਬਾਗ ਵਿੱਚ ਰਹਿੰਦਾ ਸੀ। ਉਹ ਡਿਊਟੀ ਤੋਂ ਘਰ ਪਰਤਿਆ ਸੀ। ਜਦੋਂ ਦੰਗੇ ਹੋਏ, ਉਸ ਨੇ ਘਰੋਂ ਨਿਕਲ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਸਥਾਨਕ ਕੌਂਸਲਰ 'ਤੇ ਕਤਲ ਦਾ ਇਲਜ਼ਾਮ ਲਾਇਆ ਹੈ, ਜੋ ਅਧਿਕਾਰੀ ਦੇ ਘਰ ਕੋਲ ਰਹਿੰਦਾ ਹੈ। 25 ਸਾਲਾ ਅੰਕਿਤ ਆਈਬੀ 'ਚ ਸੁਰੱਖਿਆ ਸਹਾਇਕ ਦੇ ਅਹੁਦੇ ‘ਤੇ ਕੰਮ ਕਰਦਾ ਸੀ।
ਲਾਸ਼ ਨੂੰ ਚਾਂਦਬਾਗ਼ ਦੇ ਪੁਲ 'ਤੇ ਨਾਲੇ ਤੋਂ ਬਾਹਰ ਕੱਢਿਆ ਗਿਆ ਹੈ। ਦੋਸ਼ ਹੈ ਕਿ ਮੰਗਲਵਾਰ ਦੀ ਸ਼ਾਮ ਨੂੰ, ਜਦੋਂ ਉਹ ਡਿਊਟੀ ਤੋਂ ਘਰ ਪਰਤ ਰਿਹਾ ਸੀ। ਫਿਰ ਕੁਝ ਲੋਕਾਂ ਨੇ ਉਸ ਨੂੰ ਚਾਂਦਬਾਗ਼ ਦੇ ਨਾਲੇ ‘ਤੇ ਘੇਰ ਲਿਆ। ਉਸ ਨੂੰ ਕੁੱਟਿਆ ਤੇ ਇਸ ਤੋਂ ਬਾਅਦ ਲਾਸ਼ ਨੂੰ ਨਾਲੇ ਵਿੱਚ ਸੁੱਟ ਦਿੱਤਾ ਗਿਆ।
ਮੰਗਲਵਾਰ ਤੋਂ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਅੰਕਿਤ ਦੇ ਪਿਤਾ ਰਵਿੰਦਰ ਸ਼ਰਮਾ ਵੀ ਆਈਬੀ ਵਿੱਚ ਹੈੱਡ ਕਾਂਸਟੇਬਲ ਹਨ। ਉਸ ਨੇ ‘ਆਪ’ ਦੇ ਨੇਤਾ ਦੇ ਸਮਰਥਕਾਂ ‘ਤੇ ਕਤਲ ਕਰਨ ਦਾ ਇਲਜ਼ਾਮ ਲਾਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਜੀਟੀਬੀ ਹਸਪਤਾਲ ਭੇਜ ਦਿੱਤਾ ਹੈ।