ਕੈਨਬਰਾ: ਦੱਖਣੀ ਆਸਟਰੇਲੀਆ 'ਚ ਪਾਣੀ ਦੀ ਘਾਟ ਕਾਰਨ 10,000 ਜੰਗਲੀ ਊਠਾਂ ਨੂੰ ਮਾਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ ਬੁੱਧਵਾਰ ਨੂੰ ਦੱਖਣੀ ਆਸਟਰੇਲੀਆ ਦੇ ਏਪੀਵਾਈ ਦੇ ਆਦਿਵਾਸੀ ਨੇਤਾ ਨੇ ਜਾਰੀ ਕੀਤਾ ਹੈ। ਇਸ ਹੁਕਮ ਮੁਤਾਬਕ ਕੁਝ ਪੇਸ਼ੇਵਰ ਨਿਸ਼ਾਨੇਬਾਜ਼ ਦੱਖਣੀ ਆਸਟਰੇਲੀਆ ਵਿੱਚ ਹੈਲੀਕਾਪਟਰ ਤੋਂ 10,000 ਤੋਂ ਵੱਧ ਜੰਗਲੀ ਊਠਾਂ ਨੂੰ ਮਾਰਣਗੇ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਦੱਖਣੀ ਆਸਟਰੇਲੀਆ ਦੇ ਲੋਕ ਲਗਾਤਾਰ ਸ਼ਿਕਾਇਤਾਂ ਕਰ ਰਹੇ ਸੀ ਕਿ ਇਹ ਜਾਨਵਰ ਪਾਣੀ ਦੀ ਭਾਲ 'ਚ ਉਨ੍ਹਾਂ ਦੇ ਘਰਾਂ 'ਚ ਦਾਖਲ ਹੁੰਦੇ ਹਨ। ਇਸ ਤੋਂ ਬਾਅਦ ਹੀ ਆਦਿਵਾਸੀ ਨੇਤਾਵਾਂ ਨੇ 10,000 ਊਠਾਂ ਨੂੰ ਮਾਰਨ ਦਾ ਫੈਸਲਾ ਕੀਤਾ। ਉਸ ਦੇ ਨਾਲ ਆਗੂ ਚਿੰਤਤ ਹਨ ਕਿ ਇਹ ਜਾਨਵਰ ਗਲੋਬਲ ਵਾਰਮਿੰਗ ਨੂੰ ਵਧਾ ਰਹੇ ਹਨ ਕਿਉਂਕਿ ਇਹ ਸਾਲ 'ਚ ਇੱਕ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਮੀਥੇਨ ਦਾ ਨਿਕਾਸ ਕਰਦੇ ਹਨ।
ਏਪੀਵਾਈ ਦੀ ਕਾਰਜਕਾਰੀ ਬੋਰਡ ਦੀ ਮੈਂਬਰ ਮਾਰੀਆ ਬੇਕਰ ਨੇ ਕਿਹਾ, “ਅਸੀਂ ਮੁਸੀਬਤ 'ਚ ਹਾਂ, ਕਿਉਂਕਿ ਊਠ ਘਰਾਂ ਵਿੱਚ ਆ ਰਹੇ ਹਨ ਅਤੇ ਏਅਰ ਕੰਡੀਸ਼ਨਰਾਂ ਰਾਹੀਂ ਪਾਣੀ ਪੀਣ ਦੀ ਕੋਸ਼ਿਸ਼ ਕਰ ਰਹੇ ਹਨ।” ਉਧਰ ਕਾਰਬਨ ਖੇਤੀ ਮਾਹਰ ਰੀਗੇਨੋਕੋ ਦੀ ਮੁੱਖ ਕਾਰਜਕਾਰੀ ਟਿਮ ਮੂਰ ਨੇ ਦੱਸਿਆ ਕਿ ਇਹ ਜਾਨਵਰ ਹਰ ਸਾਲ ਇੱਕ ਟਨ CO2 ਦੇ ਪ੍ਰਭਾਵ ਨਾਲ ਮੀਥੇਨ ਦਾ ਨਿਕਾਸ ਕਰ ਰਹੇ ਹਨ ਜੋ ਸੜਕਾਂ 'ਤੇ ਵਾਧੂ 4,00,000 ਕਾਰਾਂ ਦੇ ਬਰਾਬਰ ਹੈ।
ਆਸਟਰੇਲੀਆ 'ਚ 10,000 ਜੰਗਲੀ ਊਠਾਂ ਨੂੰ ਮਾਰਨ ਦਾ ਹੁਕਮ ਜਾਰੀ, ਕਾਰਨ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ
Updated at:
08 Jan 2020 03:39 PM (IST)
ਆਗੂ ਚਿੰਤਤ ਹਨ ਕਿ ਇਹ ਜਾਨਵਰ ਗਲੋਬਲ ਵਾਰਮਿੰਗ ਨੂੰ ਵਧਾ ਰਹੇ ਹਨ ਕਿਉਂਕਿ ਉਹ ਸਾਲ ਵਿੱਚ ਇੱਕ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਮੀਥੇਨ ਦਾ ਨਿਕਾਸ ਕਰਦੇ ਹਨ।
- - - - - - - - - Advertisement - - - - - - - - -