ਵੁੱਡਸਟਾਕ: ਅਮਰੀਕਾ ਦੇ ਇਲੀਨੋਇਸ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ। ਇਥੇ ਰਹਿਣ ਵਾਲੀ ਇਕ ਔਰਤ ਨੇ ਆਪਣੇ ਹੀ ਲੜਕੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਲੀਨੋਇਸ 'ਚ ਔਰਤ ਨੂੰ ਆਪਣੇ ਬੱਚੇ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ 'ਚ ਕਈ ਸਾਲਾਂ ਲਈ 35 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਪਲਾਸਟਿਕ ਵਿੱਚ ਲਪੇਟੀ ਹੋਈ ਮਿਲੀ ਬੱਚੇ ਦੀ ਲਾਸ਼:

ਦਸੰਬਰ ਵਿੱਚ ਜੋਆਨ ਕਨਿੰਘਮ ਨੇ ਆਪਣੇ ਪੰਜ ਸਾਲ ਦੇ ਬੇਟੇ ਐਂਡਰਿਊਜ਼ ਦੀ ਹੱਤਿਆ ਕਰਨ ਦਾ ਜੁਰਮ ਕਬੂਲਿਆ। ਪੁਲਿਸ ਨੂੰ ਅੱਠ ਮਹੀਨੇ ਪਹਿਲਾਂ ਔਰਤ ਦੇ ਘਰ ਨੇੜੇ ਪਲਾਸਟਿਕ ਵਿੱਚ ਲਪੇਟੀ ਹੋਈ ਬੱਚੀ ਦੀ ਲਾਸ਼ ਮਿਲੀ, ਜਿਸ ਨੂੰ ਜ਼ਮੀਨ ਵਿੱਚ ਟੋਇਆ ਪੁੱਟ ਕੇ ਲੁਕੋਇਆ ਗਿਆ ਸੀ। ਮੈਕਹੈਨਰੀ ਕਾਉਂਟੀ ਜੱਜ ਰੌਬਰਟ ਬਿਲਬ੍ਰਾਂਡ ਨੇ ਸ਼ੁੱਕਰਵਾਰ ਨੂੰ ਔਰਤ ਨੂੰ 35 ਸਾਲ ਕੈਦ ਦੀ ਸਜਾ ਸੁਣਾਈ।


ਔਰਤ ਦੇ ਪਤੀ 'ਤੇ ਸੁਣਵਾਈ ਪੈਂਡਿੰਗ:

ਅਦਾਲਤ ਨੇ ਇਸ ਗੱਲ 'ਤੇ ਗੌਰ ਕੀਤਾ ਕਿ ਰਤ ਨਸ਼ੇ ਦੀ ਆਦੀ ਸੀ ਪਰ ਇਹ ਵੀ ਕਿਹਾ, “ਉਸਦਾ ਨਸ਼ਾ ਉਸ ਦੇ ਆਪਣੇ ਪੁੱਤਰ ਪ੍ਰਤੀ ਉਸ ਦੇ ਭਿਆਨਕ ਵਤੀਰੇ ਨੂੰ ਜਾਇਜ਼ ਨਹੀਂ ਠਹਿਰਾ ਸਕਦਾ।” ਐਂਡਰਿਊਜ਼ ਦੇ ਪਿਤਾ ‘ਤੇ ਵੀ ਕਤਲ ਦਾ ਦੋਸ਼ ਲਾਇਆ ਗਿਆ ਸੀ ਪਰ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ ਅਤੇ ਉਸ ਦੇ ਕੇਸ ਦੀ ਸੁਣਵਾਈ ਵਿਚਾਰ ਅਧੀਨ ਹੈ।