ਨਵੀਂ ਦਿੱਲੀ: ਕੋਰੋਨਾ ਵਾਇਰਸ ਸਬੰਧੀ ਵੱਖ-ਵੱਖ ਅਧਿਐਨ ਜਾਰੀ ਹਨ। ਅਜਿਹੇ 'ਚ ਮਾਹਿਰਾਂ ਦੇ ਅਕੜਿਆਂ ਪ੍ਰਤੀ ਅਨੁਮਾਨ ਵੀ ਸਹੀ ਸਾਬਤ ਹੋ ਰਹੇ ਹਨ। ਮਾਹਿਰਾਂ ਦਾ ਅਨੁਮਾਨ ਸੀ ਕਿ ਜੁਲਾਈ ਦੇ ਚੌਥੇ ਹਫ਼ਤੇ ਪੀੜਤ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ ਹੋ ਸਕਦਾ ਹੈ ਪਰ ਜੁਲਾਈ ਦੇ ਤੀਜੇ ਹਫ਼ਤੇ ਹੀ ਇਹ ਅੰਕੜਾ 10 ਲੱਖ ਤੋਂ ਪਾਰ ਜਾ ਪਹੁੰਚਿਆ ਹੈ।
ਪਹਿਲੀ ਜੁਲਾਈ ਤੋਂ 16 ਜੁਲਾਈ ਤਕ ਪੰਜ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੇਰਲ ਦੇ ਡਾਟਾ ਮਾਹਿਰ ਜੇਮਸ ਵਿਲਸਨ ਦਾ ਕਹਿਣਾ ਹੈ ਕਿ ਸਰਕਾਰ ਅਜੇ ਤਕ ਕੋਰੋਨਾ ਦਾ ਇਕ ਪੱਖ ਲੋਕਾਂ ਸਾਹਮਣੇ ਰੱਖ ਰਹੀ ਹੈ ਜਦਕਿ ਵਾਇਰਸ ਦੇ ਵਧਦੇ ਗ੍ਰਾਫ 'ਤੇ ਸਥਿਤੀ ਸਪਸ਼ਟ ਨਹੀਂ ਕਰ ਰਹੀ। ਉਨ੍ਹਾਂ ਦੋ ਜੁਲਾਈ ਤਕ ਮਰੀਜ਼ਾਂ ਦੀ ਸੰਖਿਆ ਛੇ ਲੱਖ ਅਤੇ ਅੱਠ ਜੁਲਾਈ ਤਕ ਇਹ ਅੰਕੜਾ ਸੱਤ ਲੱਖ ਦੇ ਕਰੀਬ ਹੋਣ ਦੀ ਸ਼ੰਕਾ ਜ਼ਾਹਰ ਕੀਤੀ ਸੀ ਜੋ ਸੱਚ ਸਾਬਤ ਹੋਈ ਹੈ।
ਮਾਹਿਰਾਂ ਦਾ ਕਹਿਣਾ ਹੈ ਭਾਰਤ 'ਚ ਫਿਲਹਾਲ ਕੋਰੋਨਾ ਵਾਇਰਸ ਦਾ ਸਿਖਰ ਬਾਕੀ ਹੈ। ਸਫ਼ਦਰਜੰਗ ਹਸਪਤਾਲ ਦੇ ਡਾ. ਜੁਗਲ ਕਿਸ਼ੋਰ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਸੰਖਿਆਂ ਬੇਸ਼ੱਕ ਲੱਖਾਂ 'ਚ ਹੈ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਕੋਰੋਨਾ ਵਾਇਰਸ ਦਾ ਸਿਖਰ ਹੈ।
ਇਕ ਦਿਨ 'ਚ ਬ੍ਰਾਜ਼ੀਲ ਤੋਂ ਵੱਧ ਕੇਸ, ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 10.38 ਲੱਖ ਹੋਇਆ
ਓਧਰ ਬੈਂਗਲੁਰੂ ਸਥਿਤ ਭਾਰਤੀ ਵਿਗਿਆਨ ਸੰਸਥਾਨ ਦੇ ਦੇ ਖੋਜੀਆਂ ਨੇ ਵੀ ਗਣਿਤ ਮਾਡਲ ਦੇ ਆਧਾਰ 'ਤੇ ਅਗਲੇ ਸਾਲ ਜਨਵਰੀ ਤਕ ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਸੰਖਿਆ ਕਰੀਬ ਤਿੰਨ ਕਰੋੜ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਇਨ੍ਹਾਂ ਦੇ ਮੁਤਾਬਕ ਇਕ ਸਤੰਬਰ ਤਕ ਦੇਸ਼ 'ਚ ਮਰੀਜ਼ਾਂ ਦੀ ਸੰਖਿਆ 35 ਲੱਖ ਹੋ ਸਕਦੀ ਹੈ। ਜਿੰਨ੍ਹਾਂ 'ਚ ਕਰੀਬ 10 ਲੱਖ ਐਕਟਿਵ ਮਰੀਜ਼ ਤੇ ਇਕ ਲੱਖ 40 ਹਜ਼ਾਰ ਦੇ ਕਰੀਬ ਮੌਤਾਂ ਹੋਣਗੀਆਂ। ਕੋਰੋਨਾ ਵਾਇਰਸ ਨਾਲ ਭਾਰਤ 'ਚ ਪੰਜ ਲੱਖ ਮੌਤਾਂ ਦਾ ਖਦਸ਼ਾ ਜਤਾਇਆ ਗਿਆ ਹੈ।
ਕੋਰੋਨਾ ਦਾ ਕਹਿਰ ਜਾਰੀ! ਹੁਣ ਤਕ ਕਰੀਬ 6,00,000 ਲੋਕਾਂ ਦੀ ਮੌਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ