ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਅੱਜ 18ਵੀਂ ਵਾਰ ਮਾਨ ਕੀ ਬਾਤ ਰੇਡੀਓ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਇੱਕ ਚੰਗੀ ਖ਼ਬਰ ਸਾਂਝੀ ਕਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।


ਉਨ੍ਹਾਂ ਕਿਹਾ ਕਿ ‘ਭਾਰਤ ਦੀ ਦੇਵੀ ਅੰਨਪੂਰਣਾ ਦੀ 100 ਸਾਲ ਪੁਰਾਣੀ ਮੂਰਤੀ ਨੂੰ ਕੈਨੇਡਾ ਤੋਂ ਵਾਪਸ ਲਿਆਂਦਾ ਜਾ ਰਿਹਾ ਹੈ। ਮਾਤਾ ਅੰਨਪੂਰਣਾ ਦੀ ਮੂਰਤੀ ਕਾਸ਼ੀ ਦੇ ਇੱਕ ਮੰਦਰ ਤੋਂ ਚੋਰੀ ਹੋ ਗਈ ਸੀ ਤੇ ਕੈਨੇਡਾ ਸੀ, ਜੋ ਹੁਣ ਵਾਪਸ ਲਿਆਂਦੀ ਜਾ ਰਹੀ ਹੈ।


ਮਨ ਕੀ ਬਾਤ: ਪ੍ਰਧਾਨ ਮੰਤਰੀ ਦੇ ਸੰਬੋਧਨ ਬਾਰੇ ਖਾਸ ਗੱਲਾਂ-

ਮੈਂ ਕੈਨੇਡਾ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਭਾਰਤ ਦੀ ਵਿਰਾਸਤ ਨੂੰ ਵਾਪਸ ਕਰਨ ਵਿੱਚ ਸਹਾਇਤਾ ਕੀਤੀ। ਕੁਝ ਸਮਾਂ ਪਹਿਲਾਂ, ਵਿਸ਼ਵ ਵਿਰਾਸਤ ਦਿਵਸ ਮੌਕੇ, ਭਾਰਤ ਨੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਕਾਇਮ ਰੱਖਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ ਹੈ।


30 ਨਵੰਬਰ ਨੂੰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਵਾਂਗੇ। ਮੈਨੂੰ ਲਗਦਾ ਹੈ ਕਿ ਗੁਰੂ ਸਾਹਿਬ ਨੇ ਮੇਰੇ ਤੇ ਇੱਕ ਖ਼ਾਸ ਕਿਰਪਾ ਕੀਤੀ ਹੈ ਜਿਸ ਨੇ ਮੈਨੂੰ ਆਪਣੇ ਕੰਮਾਂ ਨਾਲ ਬਹੁਤ ਕਰੀਬ ਤੋਂ ਜੋੜ ਕੇ ਰੱਖਿਆ ਹੈ।






ਪਿਛਲੇ ਸਾਲ ਨਵੰਬਰ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਬਹੁਤ ਇਤਿਹਾਸਕ ਰਿਹਾ ਸੀ। ਵਿਦੇਸ਼ਾਂ ਵਿੱਚ ਵਸਦੇ ਸਾਡੇ ਸਿੱਖ ਭੈਣ-ਭਰਾਵਾਂ ਲਈ ਦਰਬਾਰ ਸਾਹਿਬ ਦੀ ਸੇਵਾ ਲਈ ਫੰਡ ਭੇਜਣਾ ਸੌਖਾ ਹੋ ਗਿਆ ਹੈ।


ਪੀਐਮ ਮੋਦੀ ਨੇ ਸਿਰਫ ਇਹ ਕਿਹਾ ਕਿ ਸੰਸਦ ਨੇ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲੇ ਹਨ। ਉਨ੍ਹਾਂ ਦੀਆਂ ਸਾਲਾਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਪੂਰੀਆਂ ਹੋਈਆਂ ਹਨ। ਸਹੀ ਜਾਣਕਾਰੀ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ।


ਅੱਜ, ਦੇਸ਼ ਵਿੱਚ ਬਹੁਤ ਸਾਰੇ ਅਜਾਇਬ ਘਰ ਤੇ ਲਾਇਬ੍ਰੇਰੀਆਂ ਆਪਣੇ ਸੰਗ੍ਰਹਿ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਲਈ ਕੰਮ ਕਰ ਰਹੀਆਂ ਹਨ। ਹੁਣ ਤੁਸੀਂ ਘਰ ਬੈਠੇ ਨੈਸ਼ਨਲ ਮਿਊਜ਼ੀਅਮ ਗੈਲਰੀਆਂ 'ਤੇ ਜਾ ਸਕੋਗੇ।






ਇਸ ਮਹੀਨੇ, ਡਾ ਸਲੀਮ ਅਲੀ ਜੀ ਦਾ 125 ਵੇਂ ਜਨਮ ਦਿਹਾੜਾ 12 ਨਵੰਬਰ ਤੋਂ ਮਨਾਇਆ ਜਾ ਰਿਹਾ ਹੈ। ਡਾਕਟਰ ਸਲੀਮ ਨੇ ਪੰਛੀਆਂ ਦੀ ਦੁਨੀਆ ਵਿੱਚ ਬਰਡ ਵਾਚਿੰਗ ਵਿਸ਼ੇ ਨਾਲ ਸਬੰਧਤ ਕਮਾਲ ਦਾ ਕੰਮ ਕੀਤਾ ਹੈ। ਬਰਡ ਵਾਚਿੰਗ ਨੇ ਵੀ ਦੁਨੀਆਂ ਨੂੰ ਭਾਰਤ ਵੱਲ ਆਕਰਸ਼ਤ ਕੀਤਾ ਹੈ।


ਇਸ ਜ਼ਿੰਦਗੀ ਦੀ ਭੱਜ ਦੌੜ ਵਿੱਚ, ਮੈਨੂੰ ਕੇਵੜੀਆ ਦੇ ਪੰਛੀਆਂ ਨਾਲ ਸਮਾਂ ਬਿਤਾਉਣ ਦਾ ਯਾਦਗਾਰੀ ਮੌਕਾ ਵੀ ਮਿਲਿਆ। ਪੰਛੀਆਂ ਨਾਲ ਬਿਤਾਇਆ ਸਮਾਂ, ਕੁਦਰਤ ਨਾਲ ਵੀ ਜੋੜਦਾ ਹੈ ਤੇ ਵਾਤਾਵਰਣ ਦੀ ਸੁਰੱਖਿਆ ਲਈ ਵੀ ਪ੍ਰੇਰਨਾ ਦਿੰਦਾ ਹੈ।


ਭਾਰਤ ਦਾ ਸੱਭਿਆਚਾਰ ਤੇ ਧਰਮ-ਗ੍ਰੰਥ, ਪੂਰੀ ਦੁਨੀਆ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਰਹੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਦੀ ਭਾਲ ਵਿਚ ਭਾਰਤ ਆਏ ਤੇ ਸਦਾ ਲਈ ਇੱਥੇ ਰਹਿ ਗਏ। ਬਹੁਤ ਸਾਰੇ ਲੋਕ ਆਪਣੇ ਦੇਸ਼ ਵਾਪਸ ਚਲੇ ਗਏ ਤੇ ਭਾਰਤ ਦੇ ਸੱਭਿਆਚਾਰ ਨੂੰ ਉਥੇ ਫੈਲਾਉਣ ਵਿੱਚ ਮਦਦ ਕੀਤੀ।