ਚੰਡੀਗੜ੍ਹ: ਕਿਸਾਨ ਅੰਦੋਲਨ ਨਾਲ ਜੁੜੀ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਸ਼ਨੀਵਾਰ ਰਾਤ BKU ਉਗਰਾਹਾਂ ਨਾਲ ਸਬੰਧਤ ਕਿਸਾਨ ਕਾਰ ਅੰਦਰ ਜਿੰਦਾ ਸੜ ਗਿਆ। ਕਿਸਾਨ 'ਦਿੱਲੀ ਚੱਲੋ' ਅੰਦੋਲਨ ਦਾ ਹਿੱਸਾ ਸੀ। ਹਾਦਸਾ ਬਹਾਦੁਰਗੜ੍ਹ-ਦਿੱਲੀ ਬਾਡਰ ਤੇ ਹੋਇਆ। ਘਟਨਾ ਉਦੋਂ ਵਾਪਰੀ ਜਦੋਂ ਰਾਤ ਵੇਲੇ ਕਿਸਾਨ ਕਾਰ ਅੰਦਰ ਸੁੱਤਾ ਪਿਆ ਸੀ ਤੇ ਕਾਰ ਨੂੰ ਅੱਗ ਲੱਗ ਗਈ।

ਮ੍ਰਿਤਕ ਦੀ ਪਛਾਣ ਜਨਕ ਰਾਜ ਵਾਸੀ ਧਨੌਲਾ ਵਜੋਂ ਹੋਈ ਹੈ। BKU ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।ਲੱਖਾਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਪਹੁੰਚੇ ਹਨ। ਕਿਸਾਨ ਆਪਣੀ ਗੱਡੀਆਂ, ਟਕੈਰਟ-ਟਰਾਲੀਆਂ ਤੇ ਰਾਜਧਾਨੀ ਅੰਦੋਲਨ ਕਰਨ ਲਈ ਪਹੁੰਚੇ ਹਨ।ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਖੇਤੀ ਕਾਨੂੰਨ ਵਾਪਸ ਲਵੇ।