ਜੰਮੂ-ਕਸ਼ਮੀਰ 'ਚ ਸ਼ਨੀਵਾਰ ਤੋਂ ਸ਼ੁਰੂ ਹੋਏ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ 'ਚ ਗੜਬੜੀ ਫੈਲਾਉਣ ਦੇ ਮਕਸਦ ਨਾਲ ਪਾਕਿਸਤਾਨ ਲਗਾਤਾਰ ਆਪਣੀ ਨਾਪਾਕ ਸਾਜ਼ਿਸ਼ ਨੂੰ ਅੰਜ਼ਾਮ ਦੇ ਰਿਹਾ ਹੈ। ਪਾਕਿਸਤਾਨ ਨੇ ਸ਼ਨੀਵਾਰ ਦੇਰ ਰਾਤ ਜੰਮੂ ਦੇ ਅਰਨਿਆ ਸੈਕਟਰ 'ਚ ਇਕ ਡਰੋਨ ਉਡਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬੀਐਸਐਫ ਨੇ ਨਾਕਾਮ ਕਰ ਦਿੱਤਾ।
ਪਾਕਿਸਤਾਨ ਸੁਧਰਨ ਦਾ ਨਾਂਅ ਹੀ ਨਹੀਂ ਲੈ ਰਿਹਾ। ਸੀਮਾ 'ਤੇ ਘੁਸਪੈਠ ਕਰਾਉਣ ਦੇ ਮਕਸਦ ਨਾਲ ਸੁਰੰਗ ਪੁੱਟਣ 'ਤੇ ਸਰਹੱਦ 'ਤੇ ਗਾਈਡ ਭੇਜਣ ਵਾਲੀਆਂ ਘਟਨਾਵਾਂ 'ਤੇ ਮੂੰਹ ਦੀ ਖਾਣ ਤੋਂ ਬਾਅਦ ਪਾਕਿਸਤਾਨ ਦੀ ਭਾਰਤ 'ਚ ਘੁਸਪੈਠ ਲਈ ਇਕ ਅਤੇ ਨਾਕਾਮ ਕੋਸ਼ਿਸ਼ ਕੀਤੀ।
ਅਮਿਤ ਸ਼ਾਹ ਨੇ ਕਿਸਾਨਾਂ ਨਾਲ ਗੱਲਬਾਤ ਲਈ ਰੱਖੀ ਇਹ ਸ਼ਰਤ
ਮਾਮਲਾ ਸ਼ਨੀਵਾਰ ਰਾਤ ਕਰੀਬ 9 ਵਜੇ ਦਾ ਹੈ। ਜਦੋਂ ਪਾਕਿਸਤਾਨ ਨੇ ਜੰਮੂ ਦੇ ਅਰਨਿਆ ਸੈਕਟਰ ਦੇ ਵਿਕਰਮ ਪੋਸਟ ਦੇ ਕੋਲ ਇਕ ਡਰੋਨ ਭਾਰਤੀ ਸੀਮਾ 'ਚ ਭੇਜਣ ਦੀ ਕੋਸ਼ਿਸ਼ ਕੀਤੀ। ਪਰ ਅੰਤਰ ਰਾਸ਼ਟਰੀ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਜਿਵੇਂ ਹੀ ਆਸਮਾਨ ਤੋਂ ਇਸ ਘੁਸਪੈਠ ਦੀ ਕੋਸ਼ਿਸ਼ ਨੂੰ ਦੇਖਿਆ ਉਨ੍ਹਾਂ ਤੁਰੰਤ ਹੀ ਇਸ ਡਰੋਨ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੇ ਬਾਅਦ ਡਰੋਨ ਵਾਪਸ ਪਾਕਿਸਤਾਨ ਦੀ ਸੀਮਾ 'ਚ ਚਲਾ ਗਿਆ।
Big Breaking | ਕਿਸਾਨਾਂ ਦੇ ਰੋਹ ਅੱਗੇ ਝੁਕੀ ਕੇਂਦਰ ਸਰਕਾਰ, Amit Shah ਦਾ ਵੱਡਾ ਬਿਆਨ
ਕਿਸਾਨਾਂ ਦੇ ਸਮਰਥਨ 'ਚ ਦਿੱਲੀ ਪਹੁੰਚੇ ਬੱਬੂ ਮਾਨ, ਕਿਹਾ ਸਾਲ ਤਕ ਨਹੀਂ ਹਟੇਗਾ ਧਰਨਾ, ਨੌਜਵਾਨਾਂ ਨੂੰ ਦਿੱਤੀ ਇਹ ਨਸੀਹਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ