ਨਵੀਂ ਦਿੱਲੀ: ਕਿਸਾਨ ਉਦੋਂ ਤਕ ਸ਼ਾਂਤ ਨਹੀਂ ਹੋਣਗੇ ਜਦੋਂ ਤਕ ਕਿ ਉਹ ਸੈਂਟਰਲ ਦਿੱਲੀ ਨਹੀਂ ਪਹੁੰਚਣਗੇ। ਸੰਸਦ ਭਵਨ ਦੇ ਕੋਲ ਜੰਤਰ ਮੰਤਰ ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਗੇ ਤਾਂ ਕਿ ਕਾਨੂੰਨ ਬਣਾਉਣ ਵਾਲਿਆਂ ਤਕ ਉਨ੍ਹਾਂ ਦੀ ਸ਼ਿਕਾਇਤ ਪਹੁੰਚ ਸਕੇ। ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਕਿਸਾਨਾਂ ਨੂੰ ਨਿਸਚਿਤ ਥਾਂ 'ਤੇ ਧਰਨਾ ਦੇਣ ਦੀ ਗੱਲ ਕੀਤੀ ਤੇ ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ 'ਤੇ ਚਰਚਾ ਲਈ ਤਿਆਰ ਹੈ।


ਦਿੱਲੀ ਤੇ ਹਰਿਆਣਾ ਦੇ ਵਿਚ ਸਿੰਘੂ ਅਤੇ ਕੁੰਡਲੀ ਬਾਰਡਰ ਤੇ ਇਕੱਠੇ ਹੋਏ ਕਿਸਾਨ ਇਹ ਮੰਗ ਕਰ ਰਹੇ ਹਨ। ਕਿਸਾਨ ਕੇਂਦਰ ਸਰਕਾਰ ਦੇ ਬਣਾਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਵੱਡੀ ਸੰਖਿਆਂ 'ਚ ਬੀਤੇ ਤਿੰਨ ਦਿਨਾਂ ਤੋਂ ਇਕੱਠੇ ਹੋਏ ਹਨ। ਪ੍ਰਦਰਸ਼ਨਕਾਰੀ ਕਿਸਾਨਾਂ 'ਚ ਮਹਿਲਾਵਾਂ ਵੀ ਸ਼ਾਮਲ ਹਨ।

ਹਰਿਆਣੇ ਦੇ ਮੁੱਖ ਮੰਤਰੀ ਨੂੰ ਕੈਪਟਨ ਦੀ ਫੌਜੀ ਬੜ੍ਹਕ

ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਆਹਮੋ-ਸਾਹਮਣੇ, ਖੱਟਰ ਦੇ ਨਿੱਜੀ ਸਕੱਤਰ ਫੋਨ ਕਾਲਾਂ ਦੀ ਲਿਸਟ ਭੇਜ ਕੇ ਕੈਪਟਨ ਨੂੰ ਪੁੱਛਿਆ ਸਵਾਲ

ਸ਼ਨੀਵਾਰ ਵੀ ਸਿੰਘੂ ਦੇ ਨਾਲ-ਨਾਲ ਟਿਕਰੀ ਬਾਰਡਰ 'ਤੇ ਵੀ ਡਟੇ ਰਹੇ। ਹਾਲਾਂਕਿ ਇਸ ਦਰਮਿਆਨ ਉੱਤਰੀ ਦਿੱਲੀ 'ਚ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਕਿਸਾਨ ਆਪਣੇ ਇਰਾਦੇ 'ਤੇ ਡਟੇ ਹੋਏ ਹਨ ਤੇ ਉੱਹ ਉੱਥੋਂ ਹਿੱਲਣ ਲਈ ਤਿਆਰ ਨਹੀਂ। ਕਿਸਾਨ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ 'ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਆਪਣੀ ਮੰਗ ਕਰ ਰਹੇ ਹਨ। ਓਧਰ ਦੇਸ਼ ਦੇ ਕੇਂਦਰੀ ਗ੍ਰੱਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਮਿੱਥੇ ਥਾਂ ਨਿਰੰਕਾਰੀ ਭਵਨ 'ਚ ਸ਼ਿਫਟ ਹੋ ਜਾਣ ਤਾਂ ਸਰਕਾਰ ਇਸ ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ।

Big Breaking | ਕਿਸਾਨਾਂ ਦੇ ਰੋਹ ਅੱਗੇ ਝੁਕੀ ਕੇਂਦਰ ਸਰਕਾਰ, Amit Shah ਦਾ ਵੱਡਾ ਬਿਆਨ

ਕਿਸਾਨਾਂ ਦੇ ਸਮਰਥਨ 'ਚ ਦਿੱਲੀ ਪਹੁੰਚੇ ਬੱਬੂ ਮਾਨ, ਕਿਹਾ ਸਾਲ ਤਕ ਨਹੀਂ ਹਟੇਗਾ ਧਰਨਾ, ਨੌਜਵਾਨਾਂ ਨੂੰ ਦਿੱਤੀ ਇਹ ਨਸੀਹਤ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ