ਰੋਹਤਕ: ਹਰਿਆਣਾ ਦੀ ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵੇਲੇ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੀ ਰਿਹਾਇਸ਼ 'ਤੇ ਅੱਜ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ। ਇਨਕਮ ਟੈਕਸ ਵਿਭਾਗ ਨੇ ਵਿਧਾਇਕ ਕੁੰਡੂ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ ਉੱਪਰ ਵੀ ਛਾਪੇ ਮਾਰੇ ਹਨ।


 


ਹਾਸਲ ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਹਰਿਆਣਾ ਦੇ ਮਹਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੀ ਰਿਹਾਇਸ਼ ਤੇ ਰਿਸ਼ਤੇਦਾਰਾਂ ਦੇ 30 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।


 


ਹਾਸਲ ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਹਿਸਾਰ, ਦਿੱਲੀ, ਗੁਰੂਗ੍ਰਾਮ, ਰੋਹਤਕ ਤੇ ਕੁੰਡੂ ਦੇ ਸਹੁਰੇ ਘਰ ਛਾਪੇ ਮਾਰੇ। ਦੱਸ ਦਈਏ ਕਿ ਵਿਧਾਇਕ ਨੇ ਹਾਲ ਹੀ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲਿਆ ਸੀ। ਉਹ ਕਾਫੀ ਸਮੇਂ ਤੋਂ ਕਿਸਾਨ ਅੰਦੋਲਨ ਲਈ ਸਰਗਰਮ ਸੀ।