News
News
ਟੀਵੀabp shortsABP ਸ਼ੌਰਟਸਵੀਡੀਓ
X

ਬਿਜਨਸਮੈਨ ਨੂੰ ਡਰੱਗ ਜਾਲ 'ਚ ਫਸਾਉਣ ਦੇ ਚੱਕਰ 'ਚ ਔਰਤ ਫਸੀ

Share:
ਚੰਡੀਗੜ੍ਹ: ਸ਼ਹਿਰ ਦੇ ਵੱਡੇ ਬਿਜਨਸਮੈਨ ਨੂੰ ਫਸਾਉਣ ਲਈ ਬੁਣੇ ਡਰਗ ਤਸਕਰੀ ਦੇ ਜਾਲ ਮਾਮਲੇ ਵਿੱਚ ਇੱਕ ਔਰਤ ਪੁਲਿਸ ਦੇ ਹੱਥੇ ਚੜੀ ਹੈ। ਪੁਲਿਸ ਮੁਤਾਬਕ ਇਹ ਗ੍ਰਿਫਤਾਰੀ ਰਾਜਸਥਾਨ ਦੇ ਬੀਕਾਨੇਰ ਤੋਂ ਕੀਤੀ ਗਈ ਹੈ। ਇਸ ਔਰਤ ਨੇ ਹੀ 2.6 ਕਿਲੋਗ੍ਰਾਮ ਅਫੀਮ ਦੀ ਡਲਿਵਰੀ ਦਿੱਤੀ ਸੀ। ਇਸ ਮਾਮਲੇ ਵਿੱਚ ਹਾਈਕੋਰਟ ਦੇ ਸੀਨੀਅਰ ਵਕੀਲ, ਰਿਟਾਇਰਡ ਪੁਲਿਸ ਇੰਸਪੈਕਟਰ ਤੇ ਲੁਧਿਆਣਾ ਦੇ ਕਾਰੋਬਾਰੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।     ਇਨ੍ਹਾਂ ਸਾਰਿਆਂ ਨੇ ਮਿਲਕੇ ਇੱਕ ਬੇਕਸੂਰ ਵੱਡੇ ਕਾਰੋਬਾਰੀ ਨੂੰ ਨਸ਼ੇ ਦੀ ਤਸਕਰੀ ਦੇ ਇਲਜ਼ਾਮਾਂ ‘ਚ ਫਸਾਉਣ ਲਈ ਕਾਰ ਵਿੱਚ ਅਫੀਮ ਤੇ ਨਕਲੀ ਕਰੰਸੀ ਰੱਖੀ ਸੀ। ਇਹ ਤਿੰਨ ਨਾਮੀ ਚਿਹਰੇ ਸਲਾਖਾਂ ਪਿੱਛੇ ਆ ਪਹੁੰਚੇ ਹਨ। ਪੁਲਿਸ ਇਨ੍ਹਾਂ ਨੂੰ ਰਿਮਾਂਡ ‘ਤੇ ਲੈ ਕੇ ਸੱਚ ਉਗਲਵਾਉਣ ‘ਚ ਲੱਗੀ ਹੋਈ ਹੈ। ਹਾਲਾਂਕਿ ਇਨ੍ਹਾਂ ਦੀ ਸਾਜਿਸ਼ ਦਾ ਸ਼ਿਕਾਰ ਹੋਣ ਵਾਲਾ ਇੱਕ ਬੇਕਸੂਰ ਅਜੇ ਵੀ ਸਲਾਖਾਂ ਪਿੱਛੇ ਹੈ।   Drug case CHD ਚੰਡੀਗੜ੍ਹ ਪੁਲਿਸ ਨੇ ਇੱਕ ਵਪਾਰੀ ਦੇ ਅਕਾਉਂਟੈਂਟ ਨੂੰ ਝੂਠੇ ਨਸ਼ਾ ਤਸਕਰੀ ਦੇ ਕੇਸ ‘ਚ ਫਸਾਉਣ ਵਾਲੇ ਰਿਟਾਇਰਡ ਪੁਲਿਸ ਇੰਸਪੈਕਟਰ ਤਰਸੇਮ ਸਿੰਘ ਰਾਣਾ, ਹਾਈਕੋਰਟ ਦੇ ਸੀਨੀਅਰ ਵਕੀਲ ਜਤਿਨ ਸਲਵਾਨ ਤੇ ਲੁਧਿਆਣਾ ਦੇ ਕਾਰੋਬਾਰੀ ਨਰਿੰਦਰ ਨੂੰ ਗ੍ਰਿਫਤਾਰ ਕਰ ਜਾਂਚ ਅੱਗੇ ਵਧਾਈ। ਪੁੱਛਗਿੱਛ ਦੌਰਾਨ ਨਵਜੋਤ ਧਾਲੀਵਾਲ ਦਾ ਨਾਮ ਸਾਹਮਣੇ ਆਇਆ। ਧਾਲੀਵਾਲ ਨੂੰ ਗ੍ਰਿਫਤਾਰ ਕਰ ਜਦ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਕਾਰ ਵਿੱਚ ਰੱਖਵਾਈ ਗਈ ਅਫੀਮ ਰਾਜਸਥਾਨ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਨੇ ਪਹੁੰਚਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਰਾਜਸਥਾਨ ਦੇ ਬੀਕਾਨੇਰ ਜਿਲ੍ਹੇ ਵਿੱਚ ਪਿੰਡ ਚਰਨਾਵਾਲਾ ਵਿੱਚ ਦਬਿਸ਼ ਦੇ ਕੇ ਲਵਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ।     ਦਰਅਸਲ ਪੁਲਿਸ ਨੇ 16 ਜੂਨ ਨੂੰ ਇੱਕ ਸੂਚਨਾ ਦੇ ਅਧਾਰ ‘ਤੇ ਭਗਵਾਨ ਸਿੰਘ ਨਾਮੀ ਵਿਅਕਤੀ ਨੂੰ 15 ਲੱਖ ਦੀ ਨਕਲੀ ਕਰੰਸੀ ਤੇ 2 ਕਿੱਲੋ 600 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਸੀ। ਜਦ ਪੁੱਛਗਿੱਛ ਕੀਤੀ ਗਈ ਤਾਂ ਲੱਖ ਕੋਸ਼ਿਸ਼ ਦੇ ਬਾਅਦ ਵੀ ਪੁਲਿਸ ਨੂੰ ਉਸ ਤੋਂ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਰਹੀ ਸੀ। ਉਹ ਇਸ ਸਾਰੀ ਬਰਾਮਦਗੀ ਬਾਰੇ ਕੋਈ ਵੀ ਜਵਾਬ ਨਾ ਦੇ ਸੱਕਿਆ। ਅਜਿਹੇ ‘ਚ ਪੁਲਿਸ ਨੂੰ ਸ਼ੱਕ ਹੋਣ ਲੱਗਾ ਕਿ ਕਿਧਰੇ ਇਹ ਕਿਸੇ ਸਾਜਿਸ਼ ਦਾ ਸ਼ਿਕਾਰ ਤਾਂ ਨਹੀਂ ਹੋ ਰਿਹਾ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।     ਇਸੇ ਦੌਰਾਨ ਨਵਾਂਗਾਓਂ ਦੇ ਇੱਕ ਬਿਜ਼ਨਸਮੈਨ ਸੁਖਬੀਰ ਸਿੰਘ ਸ਼ੇਰਗਿੱਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਉਸ ਨੇ ਦਾਅਵਾ ਕੀਤਾ ਕਿ ਦਰਅਸਲ ਨਸ਼ਾ ਤਸਕਰੀ ਦੇ ਇਲਜ਼ਾਮਾਂ ‘ਚ ਗ੍ਰਿਫਤਾਰ ਹੋਇਆ ਭਗਵਾਨ ਉਸ ਦਾ ਅਕਾਉਂਟੈਂਟ ਹੈ। ਇਹ ਵੀ ਦਾਅਵਾ ਕੀਤਾ ਕਿ ਇਹ ਪੂਰਾ ਜਾਲ ਉਸ ਨੂੰ ਫਸਾਉਣ ਲਈ ਬੁਣਿਆ ਗਿਆ ਸੀ, ਪਰ ਗਲਤੀ ਨਾਲ ਉਸ ਦਾ ਅਕਾਉਂਟੈਂਟ ਫਸ ਗਿਆ। ਉਸ ਨੇ ਇਲਜ਼ਾਮ ਲਾਇਆ ਹੈ ਕਿ ਇਸ ਪੂਰੀ ਸਾਜਿਸ਼ ‘ਚ ਇੱਕ ਰਿਟਾਇਰਡ ਆਈਏਐਸ ਅਧਿਕਾਰੀ ਵੀ ਸ਼ਾਮਲ ਹੈ।     ਇਸ ਸ਼ਿਕਾਇਤ ਤੋਂ ਬਾਅਦ ਜਦ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਅੜਿੱਕੇ ਆਇਆ ਰਿਟਾਇਰ ਪੁਲਿਸ ਇੰਸਪੈਕਟਰ ਤਰਸੇਮ ਸਿੰਘ ਰਾਣਾ। ਜਦ ਰਾਣਾ ਤੋਂ ਪੁੱਛਗਿੱਛ ਸ਼ੁਰੂ ਹੋਈ ਤਾਂ ਉਸ ਨੇ ਵਕੀਲ ਜਤਿਨ ਸਲਵਾਨ ਤੇ ਕਾਰੋਬਾਰੀ ਨਰਿੰਦਰ ਦਾ ਨਾਮ ਉਗਲ ਦਿੱਤਾ। ਪੁਲਿਸ ਮੁਤਾਬਕ ਇਹ ਪੂਰਾ ਮਾਮਲਾ ਕਾਰੋਬਾਰ ਦੇ ਵਿਵਾਦ ਨਾਲ ਜੁੜਿਆ ਹੈ। ਇਸ ਦੇ ਚੱਲਦੇ ਹੀ ਇਹਨਾਂ ਤਿੰਨਾਂ ਨੇ ਸ਼ੇਰਗਿੱਲ ਨੂੰ ਫਸਾਉਣ ਲਈ ਪੂਰਾ ਜਾਲ ਬੁਣਿਆ ਸੀ। ਪੁਲਿਸ ਅਫਸਰਾਂ ਮੁਤਾਬਕ ਜਾਂਚ ਪੂਰੀ ਹੋਣ ‘ਤੇ ਜੇਲ੍ਹ ‘ਚ ਬੰਦ ਭਗਵਾਨ ਸਿੰਘ ਨੂੰ ਮਾਮਲੇ ‘ਚੋਂ ਡਿਸਚਾਰਜ ਕਰ ਕੇ ਰਿਹਾਅ ਕਰਵਾ ਦਿੱਤਾ ਜਾਵੇਗਾ।
Published at : 11 Jul 2016 08:04 AM (IST) Tags: drug chandigarh
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ 'ਚ ਕਿਸਾਨਾਂ ਦਾ 18-19 ਤਰੀਕ ਨੂੰ ਲੈਕੇ ਵੱਡਾ ਐਲਾਨ, ਦਿੱਤੀ ਚੇਤਾਵਨੀ

ਪੰਜਾਬ 'ਚ ਕਿਸਾਨਾਂ ਦਾ 18-19 ਤਰੀਕ ਨੂੰ ਲੈਕੇ ਵੱਡਾ ਐਲਾਨ, ਦਿੱਤੀ ਚੇਤਾਵਨੀ

ਪੰਜਾਬ ਦੀ ਸਿਆਸਤ 'ਚ ਹਲਚਲ, ਅਕਾਲੀ ਦਲ ਨੇ 2 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ

ਪੰਜਾਬ ਦੀ ਸਿਆਸਤ 'ਚ ਹਲਚਲ, ਅਕਾਲੀ ਦਲ ਨੇ 2 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ

ਰਾਣਾ ਬਲਾਚੌਰੀਆ ਦਾ ਕਤਲ ਕਰਨ ਵਾਲੇ ਸ਼ੂਟਰ ਦਾ Encounter

ਰਾਣਾ ਬਲਾਚੌਰੀਆ ਦਾ ਕਤਲ ਕਰਨ ਵਾਲੇ ਸ਼ੂਟਰ ਦਾ Encounter

ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਲੋਕਾਂ ਨੇ ਪਾਈ ਰੇਡ ਤਾਂ ਹੋ ਗਿਆ ਵੱਡਾ ਖੁਲਾਸਾ

ਲੁਧਿਆਣਾ ਦੇ ਇਸ ਇਲਾਕੇ 'ਚ ਚੱਲ ਰਿਹਾ ਸੀ ਦੇਹ ਵਪਾਰ, ਲੋਕਾਂ ਨੇ ਪਾਈ ਰੇਡ ਤਾਂ ਹੋ ਗਿਆ ਵੱਡਾ ਖੁਲਾਸਾ

ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈਕੇ ਵੱਡੀ ਖ਼ਬਰ, ਵਧਣਗੇ ਪੈਸੇ?

ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈਕੇ ਵੱਡੀ ਖ਼ਬਰ, ਵਧਣਗੇ ਪੈਸੇ?

ਪ੍ਰਮੁੱਖ ਖ਼ਬਰਾਂ

Sports Minister Resign: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, ਖੇਡ ਮੰਤਰੀ ਨੇ ਦਿੱਤਾ ਅਸਤੀਫਾ; CM ਨੇ ਕੀਤਾ ਸਵੀਕਾਰ...

Sports Minister Resign: ਸਿਆਸੀ ਜਗਤ 'ਚ ਮੱਚਿਆ ਹਾਹਾਕਾਰ, ਖੇਡ ਮੰਤਰੀ ਨੇ ਦਿੱਤਾ ਅਸਤੀਫਾ; CM ਨੇ ਕੀਤਾ ਸਵੀਕਾਰ...

ਖੁਸ਼ਖਬਰੀ! 1 ਜਨਵਰੀ ਤੋਂ ‘ਚ OLA, UBER ਤੋਂ ਇਲਾਵਾ ਇੱਕ ਹੋਰ ਟੈਕਸੀ ਸਰਵਿਸ, ਇਸ ਐਪ ਤੋਂ ਕਰੋ Booking

ਖੁਸ਼ਖਬਰੀ! 1 ਜਨਵਰੀ ਤੋਂ ‘ਚ OLA, UBER ਤੋਂ ਇਲਾਵਾ ਇੱਕ ਹੋਰ ਟੈਕਸੀ ਸਰਵਿਸ, ਇਸ ਐਪ ਤੋਂ ਕਰੋ Booking

ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ

ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ

Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ

Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ